ਬੈਂਡ ਦੇ ਹੁਣ ਤੱਕ 2 ਮਿਊਜ਼ਿਕ ਐਲਬਮ ਵੀ ਰਿਲੀਜ਼ ਹੋ ਚੁੱਕੇ ਹਨ, ਜ਼ਿੰਦਗੀ ਜਿਊਣ ਦੀ ਲਲਕ ਹੈ ਇਨ੍ਹਾਂ ਦੀ ਤਾਕਤ
ਟੋਕੀਓ : ਜਾਪਾਨ ਦੇ ਓਨਿਕਾਵਾ ਟਾਪੂ ਦਾ ਪਾਪ ਬੈਂਡ ਗਰੁੱਭ ‘ਕੇਬੀਜੀ 84’ ਪੂਰੇ ਦੇਸ਼ ‘ਚ ਪਹਿਚਾਣ ਰੱਖਦਾ ਹੈ। ਇਸ ਪਹਿਚਾਣ ਦੇ ਕਈ ਕਾਰਨ ਹਨ। ਮਹਿਲਾਵਾਂ ਨੇ ਮਿਲਕੇ ਇਹ ਗਰੁੱਪ ਬਣਾਇਆ ਹੈ। ਗਰੁੱਪ ਦੀ ਹਰ ਮੈਂਬਰ ਦੀ ਉਮਰ 80 ਦੇ ਪਾਰ ਹੈ। ਫਿਰ ਵੀ ਜ਼ਿੰਦਗੀ ਜਿਊਣ ਦੀ ਅਦਭੁੱਤ ਲਲਕ ਹੈ। ਓਨਿਕਾਵਾ ‘ਚ ਇਸ ਗਰੁੱਪ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਮਹਿਲਾਵਾਂ ਪੂਰਾ ਊਰਜਾ ਦੇ ਨਾਲ ਗਾਉਂਦੀਆਂ ਨੱਚਦੀਆਂ ਹਨ। ਇਸ ਉਮਰ ‘ਚ ਏਨੀ ਊਰਜਾ ਦਾ ਰਾਜ ਪੁੱਛਿਆ ਤਾਂ ਕਹਿੰਦੀ ਹੈ-ਇਕਗਈ ‘ਜਾਪਾਨੀ ‘ਚ ਇਕਗਈ ਦਾ ਮਤਲਬ ਹੁੰਦਾ ਹੈ-ਜ਼ਿੰਦਗੀ ਜਿਊਣ ਦੀ ਲਲਕ। ਹੁਣ ਬੈਂਡ ਦੇ ਸਾਰੇ ਮੈਂਬਰ 100 ਦੀ ਉਮਰ ਵੱਲ ਵਧ ਰਹੇ ਹਨ। ਲੋਕ ਸਾਨੂੰ ਸੈਟੇਨੇਰੀਅਨ (100 ਦੀ ਉਮਰ ਵਾਲੇ ਮੈਂਬਰਾਂ ਦਾ ਗਰੁੱਪ) ਬੈਂਡ ਕਹਿੰਦੇ ਹਨ। ਇਸ ਬੈਂਡ ਦੇ ਹੁਣ ਤੱਕ 2 ਮਿਊਜ਼ਿਕ ਐਲਬਮ ਰਿਲੀਜ਼ ਹੋ ਚੁੱਕੇ ਹਨ।
ਇਹ ਅਮਰ ਲੋਕਾਂ ਦੀ ਜ਼ਮੀਨ ਹੈ : ਦੁਨੀਆ ਭਰ ‘ਚ ਜਾਪਾਨੀ ਸ਼ਹਿਰ ਓਨਿਕਾਵਾ ਦੀ ਪਹਿਚਾਣ ‘ਅਮਰ ਲੋਕਾਂ ਦੀ ਜ਼ਮੀਨ’ ਦੇ ਨਾਮ ਨਾਲ ਹੈ। ਇਥੇ ਹਰ ਇਕ ਲੱਖ ਲੋਕਾਂ ‘ਚੋਂ 50 ਲੋਕਾਂ ਦੀ ਉਮਰ 100 ਸਾਲ ਦੇ ਪਾਰ ਹੈ। ਇਸ ਤਰ੍ਹਾਂ ਜਾਪਾਨ ਦੇਸ਼ ਦੀ ਲੰਬੀ ਜ਼ਿੰਦਗੀ ਜੀਣ ਵਾਲਿਆਂ ਦੇ ਲਈ ਜਾਣਿਆ ਜਾਂਦਾ ਹੈ। ਜਾਪਨ ‘ਚ 67.824 ਲੋਕ ਉਮਰ ਦਾ ਸ਼ਤਕ ਪੂਰਾ ਕਰ ਚੁੱਕੇ ਹਨ। 94 ਸਾਲ ਦੀ ਟਾਮੀ ਮੇਨਾਕਾ ਬੈਂਡ ਦੀ ਰਾਕਸਟਾਰ ਹੈ। ਦੰਦ ਨਹੀਂ ਤਾਂ ਖਾਣਾ ਨਹੀਂ ਖਾ ਸਕਦੀ। ਲਿਕਵਿਡ ਡਾਈਟ ਲੈਂਦੀ ਹੈ ਪ੍ਰੰਤੂ ਪਰਫਾਰਮ ਕਰਦੇ ਸਮੇਂ ਕਦਮ ਨਾਲ ਕਦਮ ਅਤੇ ਸੁਰ ਨਾਲ ਸੁਰ ਮਿਲਾਉਂਦੀ ਹੈ। ਟਾਮੀ ਕਹਿੰਦੀ ਹੈਲੀ ‘ਹੈਲਦੀ ਡਾਈਅ ਸਾਡੇ ਸਰੀਰ ਨੂੰ ਫਿੱਟ ਰੱਖਦੀ ਹੈ ਅਤੇ ਸੰਗੀਤ ਸਾਡੇ ਦਿਮਾਗ ਨੂੰ’ ਜਾਪਨ ਦੀ ਸਮਾਜਿਕ ਸਥਿਤੀਆਂ ‘ਤੇ ਸੋਧ ਕਰਨ ਵਾਲੇ ਡਾਕਟਰ ਮਾਕੋਟੋ ਸੁਜੂਕੀ ਦੱਸਦੇ ਹਨ ‘ਜਾਪਾਨ ‘ਚ ਬਜ਼ੁਰਗਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਬੋਝ ਨਹੀਂ ਸਮਝਦੇ, ਬਲਕਿ ਉਨ੍ਹਾਂ ਨੂੰ ਘਰ ਦੀ ਵਿਰਾਸਤ ਸਮਝ ਕੇ ਸੰਭਾਲਦੇ ਹਨ।
ਟੇਂਪੁਰਾ, ਟੋਕਾਤਸੁ ਦੇ ਫੰਡ ਨਾਲ ਫਿੱਟ ਰਹਿੰਦੇ ਹਨ
ੲ ਖਾਣ-ਪੀਣ ਦੇ ਮਾਮਲੇ ‘ਚ ਜਾਪਾਨੀ ‘ਟੇਂਪੁਰਾ, ਟੋਕਾਤਸੁ, ਕ੍ਰੋਕਯੁਟੇਸ ਦੇ ਫਾਰਮੂਲੇ ‘ਤੇ ਚਲਦੇ ਹਨ। ਖਾਣੇ ਨੂੰ ਖੂਬ ਸਟੀਮ ਅਤੇ ਗ੍ਰਿਲ ਕਰੋ, ਦੇਰ ਤੱਕ ਪਕਾਓ, ਇਹ ਇਨ੍ਹਾਂ ਦੀ ਲੰਬੀ ਉਮਰ ਦਾ ਰਾਜ ਹੈ। ੲ ਸੈਟੀਨੇਰੀਅਨ ਬੈਂਡ ਦੀ ਮੈਂਬਰ ਘਰ ਦੇ ਕੰਮਕਾਰ, ਜਿਸ ਤਰ੍ਹਾਂ ਝਾੜੂ-ਪੋਚਾ ਕਰਕੇ ਖੁਦ ਨੂੰ ਫਿੱਟ ਰੱਖਦੀ ਹੈ। ੲ ਜਾਪਾਨ ਦੀ ਕੁਲ ਆਬਾਦੀ ‘ਚੋਂ 0.048ਫੀਸਦੀ 100 ਸਾਲ ਤੋਂ ਉਪਰ ਦੀ ਹੈ। ਦੁਨੀਆ ‘ਚ ਸਭ ਤੋਂ ਜ਼ਿਆਦਾ।
Home / ਦੁਨੀਆ / ਦੁਨੀਆ ਦਾ ਸਭ ਤੋਂ ਵੱਡੀ ਉਮਰ ਵਾਲਾ ਬੈਂਡ : ਕੁੱਲ ਮੈਂਬਰ 33, ਸਾਰੀਆਂ ਮਹਿਲਾਵਾਂ, ਸਭ ਤੋਂ ਵੱਡੀ ਸੌ ਸਾਲ ਦੀ, 80 ਸਾਲ ਤੋਂ ਘੱਟ ਕੋਈ ਨਹੀਂ, ਹਰ ਸਾਲ 10 ਸ਼ੋਅ ਕਰਦੀਆਂ ਨੇ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …