Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ‘ਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲਣ ‘ਤੇ ਸਿੱਖ ਮੋਟਰ ਸਾਈਕਲ ਕਲੱਬ ਵੱਲੋਂ

ਓਨਟਾਰੀਓ ‘ਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲਣ ‘ਤੇ ਸਿੱਖ ਮੋਟਰ ਸਾਈਕਲ ਕਲੱਬ ਵੱਲੋਂ

ਪ੍ਰੀਮੀਅਰ ਡੱਗ ਫੋਰਡ ਦਾ ਗੋਲਡ ਮੈਡਲ ਨਾਲ ਸਨਮਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ
ਸਿੱਖ ਮੋਟਰ ਸਾਈਕਲ ਕਲੱਬ ਆਫ ਉਨਟਾਰੀਓ ਵੱਲੋਂ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਉਂ, ਸੈਕਟਰੀ ਖੁਸ਼ਵੰਤ ਸਿੰਘ ਬਾਜਵਾ ਲਖਵਿੰਦਰ ਧਾਲੀਵਾਲ, ਬਲਕਰਨਜੀਤ ਸਿੰਘ ਗਿੱਲ ਅਤੇ ਪੂਰੀ ਟੀਮ ਵੱਲੋਂ ਯੂਨਾਈਟਿਡ ਸਿੱਖਸ ਸੰਸਥਾ ਦੇ ਸਹਿਯੋਗ ਨਾਲ ਆਪਣੀ ਸਲਾਨਾ ਨਾਈਟ ਬਰੈਂਪਟਨ ਦੇ ਚਾਂਦਨੀ ਬੈਕੁੰਟ ਹਾਲ ਵਿੱਚ ਕਰਵਾਈ ਗਈ ਜਿੱਥੇ ਕਿ ਮੁੱਖ ਮਹਿਮਾਨ ਦੇ ਤੌਰ ‘ਤੇ ਉਨਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿੱਥੇ ਉਹਨਾਂ ਵੱਲੋਂ (ਡੱਗ ਫੋਰਡ ਵੱਲੋਂ) ਚੋਣਾਂ ਤੋਂ ਪਹਿਲਾਂ ਸਿੱਖ ਮੋਟਰ ਸਾਈਕਲ ਕਲੱਬ ਉਨਟਾਰੀਓ ਨਾਲ ਕੀਤੇ ਗਏ ਵਾਅਦੇ ਕਿ ਉਹਨਾਂ ਦੀ ਸਰਕਾਰ ਬਣਨ ‘ਤੇ ਪੱਗ ਬੰਨ੍ਹ ਕੇ ਮੋਟਰ ਸਾਈਕਲ ਚਲਾਉਣ ਦੀ ਛੋਟ ਹੋਵੇਗੀ ਜਿੱਥੇ ਕਿ ਪਗੜੀਧਾਰੀ ਸਿੱਖਾਂ ਨੂੰ ਹੈਲਮੈਟ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਸਰਕਾਰ ਬਣਨ ਸਾਰ ਪੂਰੇ ਕੀਤੇ ਇਸ ਵਾਅਦੇ ਕਰਕੇ ਉਹਨਾਂ ਨੂੰ ਗੋਲਡ ਮੈਡਲ (ਸੋਨ ਤਮਗੇ) ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜਿੱਥੇ ਬੋਲਦਿਆ ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਇੱਥੋਂ ਦੇ ਵੱਡੇ ਲੀਡਰ ਅਤੇ ਕਈ ਵਰ੍ਹੇ ਟੋਰਾਂਟੋ ਦੇ ਮੇਅਰ ਰਹੇ ਉਹਨਾਂ ਦੇ ਵੱਡੇ ਭਰਾ ਮਰਹੂਮ ਰੌਬ ਫੋਰਡ ਸਿੱਖਾਂ ਦੇ ਬਹੁਤ ਵੱਡੇ ਪ੍ਰਸੰਸਕ ਸਨ ਜੋ ਕਿ ਆਮ ਹੀ ਘਰ ਵਿੱਚ ਸਿੱਖਾਂ ਬਾਰੇ ਗੱਲਾਂ ਕਰਦੇ ਰਹਿੰਦੇ ਸਨ ਜਿਸ ਦਾ ਉਸ ਉੱਤੇ ਪਹਿਲਾਂ ਤੋਂ ਹੀ ਗਹਿਰਾ ਅਸਰ ਸੀ ਅਤੇ ਜਦੋਂ ਇਸ ਵਾਰ ਦੀਆਂ ਸੂਬਾਈ ਚੋਣਾਂ ਵਿੱਚ ਸਿੱਖ ਮੋਟਰ ਸਾਈਕਲ ਕਲੱਬ ਦੇ ਇਹਨਾਂ ਨੁਮਾਇੰਦਿਆਂ ਨੇ ਪੱਗ ਬੰਨ੍ਹ ਕੇ ਮੋਟਰ ਸਾਈਕਲ ਚਲਾਉਣ ਦੀ ਗੱਲ ਕੀਤੀ ਅਤੇ ਸਿੱਖ ਧਰਮ ਵਿੱਚ ਪੱਗ ਦੀ ਮਹੱਤਤਾ ਬਾਰੇ ਦੱਸਿਆ ਤਾਂ ਉਹ ਹੋਰ ਵੀ ਪ੍ਰਭਾਵਿਤ ਹੋਏ ਅਤੇ ਉਹਨਾਂ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹ ਮੁੱਖ ਮੰਤਰੀ ਬਣਿਆ ਤਾਂ ਪੱਗ ਬੱਨ੍ਹ ਕੇ ਮੋਟਰ ਸਾਈਕਲ ਚਲਾਉਣ ਦੀ ਛੋਟ ਦਿੱਤੀ ਜਾਵੇਗੀ ਸੋ ਮੈਂ ਇਹ ਵਾਅਦਾ ਨਿਭਾਇਆ ਹੈ ਜਿਸਦਾ ਹਾਲ ਵਿੱਚ ਜ਼ੋਰਦਾਰ ਤਾੜੀਆਂ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਪੱਗ ਬੰਨ੍ਹ ਕੇ ਮੋਟਰ ਸਾਈਕਲ ਚਲਾਉਣ ਸਬੰਧੀ ਬਿੱਲ ਲੈ ਕੇ ਆਉਣ ਅਤੇ ਬਿਲ ਪਾਸ ਕਰਾਉਣ ਵਾਲੇ ਵਿਧਾਇਕ ਪ੍ਰਭ ਸਰਕਾਰੀਆ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਗਤਕਾ ਟੀਮਾਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਇਸ ਮੌਕੇ ਸਟੇਜ ਦੀ ਭੂਮਿਕਾ ਕਲੱਬ ਦੇ ਮੈਬਰ ਖੁਸ਼ਵੰਤ ਸਿੰਘ ਬਾਜਵਾ ਨੇ ਨਿਭਾਈ ਕਲੱਬ ਦੇ ਮੈਂਬਰ ਜਗਦੀਪ ਸਿੰਘ ਵੱਲੋਂ ਕਲੱਬ ਦੀਆਂ ਪਿਛਲੇ ਸਮੇਂ ਦੀਆਂ ਕਾਰਗੁਜ਼ਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਜਦੋਂ ਕਿ ਇਸ ਮੌਕੇ ਬਲਜਿੰਦਰਪਾਲ ਸਿੰਘ, ਵੈਨਕੂਵਰ ਤੋਂ ਆਏ ਅਵਤਾਰ ਸਿੰਘ ਢਿੱਲੋਂ, ਐਪ ਪੀ ਸੋਨੀਆ ਸਿੱਧੂ, ਵਿਧਾਇਕ ਅਮਰਜੋਤ ਸਿੰਘ ਸੰਧੂ, ਸਾਰਾ ਸਿੰਘ, ਗੁਰਰਤਨ ਸਿੰਘ, ਦੀਪਕ ਆਨੰਦ ਆਦਿ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ ਉੱਥੇ ਹੀ ਕਈ ਆਗੂਆਂ ਦੇ ਰੁਝੇਵਿਆਂ ਕਾਰਨ ਨਾ ਪਹੁੰਚਣ ਕਾਰਨ ਰਿਕਾਰਡ ਸੁਨੇਹੇ ਵੀ ਪੜ੍ਹ ਕੇ ਸੁਣਾਏ ਗਏ। ਇਸ ਤੋਂ ਇਲਾਵਾ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕੌਂਸਲਰ ਹਰਕੀਰਤ ਸਿੰਘ, ਭਾਈਚਾਰਕ ਆਗੂ ਸਿਮਰ ਸਿੱਧੂ, ਜੋਗਾ ਕੰਗ, ਹਰਭਜਨ ਨਗਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਮੌਜੂਦ ਸਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …