Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਬਣਨ ਵਾਲੀ ਯੂਨੀਵਰਸਿਟੀ ਲਈ ਸਰਕਾਰ ਕੋਲ ਫੰਡ ਨਹੀਂ : ਫੋਰਡ

ਬਰੈਂਪਟਨ ‘ਚ ਬਣਨ ਵਾਲੀ ਯੂਨੀਵਰਸਿਟੀ ਲਈ ਸਰਕਾਰ ਕੋਲ ਫੰਡ ਨਹੀਂ : ਫੋਰਡ

ਕਿਹਾ – ਪਿਛਲੀ ਕੈਥਲਿਨ ਵਿੰਨ ਦੀ ਸਰਕਾਰ ਨੇ ਪੈਸਾ ਅੰਨ੍ਹੇਵਾਹ ਖਰਚਿਆ
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਪਹਿਲੀ ਵਾਰ ਸਪਸ਼ਟ ਕੀਤਾ ਕਿ ਬਰੈਂਪਟਨ ਵਿੱਚ ਬਨਣ ਵਾਲੀ ਯੁਨੀਵਰਸਿਟੀ ਲਈ ਸਰਕਾਰ ਕੋਲ ਫੰਡ ਨਹੀਂ ਹਨ। ਬਰੈਂਪਟਨ ਵਿੱਚ ਪੈਟਰਿਕ ਬਰਾਊਨ ਦੇ ਮੇਅਰ ਚੁਣੇ ਜਾਣ ਤੋਂ ਬਾਅਦ ਅਗਲੇ ਹੀ ਦਿਨ ਪ੍ਰੀਮੀਅਰ ਡਗ ਫੋਰਡ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਰੈਂਪਟਨ ਵਿੱਚ ਬਨਣ ਵਾਲੀ ਯੁਨੀਵਰਸਿਟੀ ਲਈ ਪਿਛਲੀ ਲਿਬਰਲ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ 90 ਮਿਲੀਅਨ ਡਾਲਰ ਦਾ ਫੰਡ ਨਹੀਂ ਦੇਵੇਗੀ। ਜਿਸ ਨਾਲ ਬਰੈਂਪਟਨ ਦੇ ਲੋਕਾਂ ਨੂੰ ਵੱਡੀ ਨਿਰਾਸ਼ਾ ਹੋਈ ਸੀ। ਇਸ ਤੋਂ ਬਾਅਦ ਪ੍ਰੀਮੀਅਰ ਫੋਰਡ ਇਸ ਮਾਮਲੇ ਨੂੰ ਲੈ ਕੇ ਕੋਈ ਸਿੱਧਾ ਬਿਆਨ ਦੇਣ ਤੋਂ ਬਚਦੇ ਰਹੇ ਸਨ। ਪਰੰਤੂ ਲੰਘੇ ਐਤਵਾਰ ਨੂੰ ਸਿੱਖ ਮੋਟਰਸਾਈਕਲ ਕਲੱਬ ਦੇ ਸਾਲਾਨਾ ਜਸ਼ਨਾਂ ਮੌਕੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਹਿਲੀ ਵਾਰ ਜਨਤਕ ਤੌਰ ‘ਤੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਦਾ ਖਜ਼ਾਨਾ ਖਾਲੀ ਹੈ ਅਤੇ ਉਹ ਇਸ ਨਵੀਂ ਬਨਣ ਵਾਲੀ ਯੁਨੀਵਰਸਿਟੀ ਲਈ ਫੰਡ ਮੁਹਈਆ ਨਹੀਂ ਕਰਵਾਊਣਗੇ। ਉਨਾਂ ਕਿਹਾ ਕਿ ਸਾਬਕਾ ਪ੍ਰੀਮੀਅਰ ਕੈਥਲਿਨ ਵਿੰਨ ਨੇ ਸਾਰੇ ਪਾਸੇ ਅੰਨ੍ਹੇਵਾਹ ਪੈਸਾ ਖਰਚ ਕਰ ਦਿੱਤਾ। 15 ਸਾਲ ਦੀ ਰਾਜਨੀਤਕ ਕੁਰੱਪਸ਼ਨ ਕਰਕੇ ਖ਼ਜ਼ਾਨੇ ਖਾਲੀ ਹੋ ਹਏ ਹਨ। ਇਸ ਲਈ ਬਰੈਂਪਟਨ ਵਿੱਚ ਯੁਨੀਵਰਸਿਟੀ ਲਈ ਅਜੇ ਫੰਡ ਨਹੀਂ ਹਨ। ਭਵਿੱਖ ਵਿੱਚ ਦੇਖਾਂਗੇ ਕਿ ਕੀ ਫੈਸਲਾ ਲੈਣਾ ਹੈ?

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …