24.1 C
Toronto
Wednesday, September 17, 2025
spot_img
Homeਪੰਜਾਬਮਜੀਠੀਆ ਨੇ ਮਾਨ ਸਰਕਾਰ ’ਤੇ ਸਨਅਤਕਾਰਾਂ ਨਾਲ ਧੋਖਾ ਕਰਨ ਦੇ ਲਗਾਏ ਆਰੋਪ

ਮਜੀਠੀਆ ਨੇ ਮਾਨ ਸਰਕਾਰ ’ਤੇ ਸਨਅਤਕਾਰਾਂ ਨਾਲ ਧੋਖਾ ਕਰਨ ਦੇ ਲਗਾਏ ਆਰੋਪ

ਕਿਹਾ : ਪੰਜਾਬ ਸਰਕਾਰ ਨੇ ਸਨਅਤਕਾਰਾਂ ਲਈ ਹਾਲੇ ਤੱਕ ਨਹੀਂ ਬਣਾਈ ਕੋਈ ਪਾਲਿਸੀ
ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਸੂਬੇ ਦੇ ਸਨਅਤਕਾਰਾਂ ਨਾਲ ਧੋਖਾ ਕਰਨ ਦਾ ਆਰੋਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਸਨਅਤਕਾਰਾਂ ਲਈ ਕੋਈ ਸਨਅਤੀ ਪਾਲਿਸੀ ਹੀ ਨਹੀਂ ਬਣਾਈ, ਜਿਸ ਕਰਕੇ ਪੰਜਾਬ ਦੇ ਸਨਅਤਕਾਰਾਂ ਅਤੇ ਉਦਯੋਗਪਤੀਆਂ ਨੂੰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਲ ਨਿਵੇਸ਼ ਕਰਨ ਲਈ ਮੀਟਿੰਗਾਂ ਕਰਨੀਆਂ ਪੈ ਰਹੀਆਂ ਹਨ। ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੰਜ ਕਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵੱਲ ਧਿਆਨ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਵਿਚ ਨਿਵੇਸ਼ ਕਰਵਾਉਣ ਲਈ ਇੱਧਰ-ਉਧਰ ਭੱਜ ਰਹੇ ਹਨ ਪ੍ਰੰਤੂ ਪੰਜਾਬ ਦੇ ਉਦਯੋਗਪਤੀ ਯੂਪੀ ਵੱਲ ਭੱਜ ਰਹੇ ਹਨ। ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਸਨਅਤਕਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਕਰਕੇ ਪੰਜਾਬ ਦੇ ਉਦਯੋਗਪਤੀਆਂ ਦਾ ਮਾਨ ਸਰਕਾਰ ਤੋਂ ਭਰੋਸਾ ਉਠ ਚੁੱਕਿਆ ਹੈ।

 

RELATED ARTICLES
POPULAR POSTS