15.7 C
Toronto
Tuesday, September 29, 2026
spot_img
Homeਪੰਜਾਬਸੁਖਬੀਰ ਬਾਦਲ ਨੇ 'ਆਪ' ਤੇ ਕਾਂਗਰਸ ਨੂੰ ਲਿਆ ਨਿਸ਼ਾਨੇ 'ਤੇ

ਸੁਖਬੀਰ ਬਾਦਲ ਨੇ ‘ਆਪ’ ਤੇ ਕਾਂਗਰਸ ਨੂੰ ਲਿਆ ਨਿਸ਼ਾਨੇ ‘ਤੇ

ਸੁਖਬੀਰ ਬਾਦਲ ਨੇ ‘ਆਪ’ ਤੇ ਕਾਂਗਰਸ ਨੂੰ ਲਿਆ ਨਿਸ਼ਾਨੇ ‘ਤੇ
Image Courtesy :jagbani(punjabkesar)

ਕਿਹਾ – ਆਮ ਆਦਮੀ ਪਾਰਟੀ ਅਤੇ ਕਾਂਗਰਸ ਕਰ ਰਹੀ ਹੈ ਦਿਖਾਵੇ
ਜਲਾਲਾਬਾਦ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਇਕੱਠੇ ਹੋ ਕੇ ਸਿਰਫ ਦਿਖਾਵੇ ਕਰਦੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਵੀ ਕਰ ਰਹੇ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਕਿਸਾਨਾਂ ਦੀ ਹਮਾਇਤੀ ਪਾਰਟੀ ਦੱਸਿਆ। ਸੁਖਬੀਰ ਨੇ ਕਿਹਾ ਕਿ ਸਰਕਾਰ ਜੇਕਰ ਕਿਸਾਨਾਂ ਖਿਲਾਫ ਕੋਈ ਫੈਸਲਾ ਕਰਦੀ ਹੈ ਤਾਂ ਅਕਾਲੀ ਦਲ ਇਸ ਖਿਲਾਫ ਜ਼ਰੂਰ ਲੜਾਈ ਲੜੇਗਾ। ਉਨ੍ਹਾਂ ‘ਆਪ’ ਅਤੇ ਕਾਂਗਰਸ ਉਤੇ ਆਪਸ ਵਿਚ ਮਿਲੇ ਹੋਣ ਦਾ ਵੀ ਇਲਜ਼ਾਮ ਲਗਾਇਆ। ਜ਼ਿਕਰਯੋਗ ਹੈ ਕਿ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਬਾਦਲਾਂ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਇਨ੍ਹਾਂ ਨੇ ਹਰਸਿਮਰਤ ਦੀ ਕੁਰਸੀ ਬਚਾਉਣ ਖਾਤਰ ਆਰਡੀਨੈਂਸਾਂ ਦਾ ਵਿਰੋਧ ਨਹੀਂ ਕੀਤਾ।

RELATED ARTICLES
POPULAR POSTS