-10.7 C
Toronto
Tuesday, January 20, 2026
spot_img
Homeਪੰਜਾਬਵੋਟ ਦਾ ਹੱਕ ਖੁੱਸਣ 'ਤੇ ਸਹਿਜਧਾਰੀਆਂ 'ਚ ਨਿਰਾਸ਼ਾ

ਵੋਟ ਦਾ ਹੱਕ ਖੁੱਸਣ ‘ਤੇ ਸਹਿਜਧਾਰੀਆਂ ‘ਚ ਨਿਰਾਸ਼ਾ

1ਬਿੱਲ ਖਿਲਾਫ ਕਾਨੂੰਨੀ ਚਾਰਾਜੋਈ ਕਰਾਂਗੇ : ਡਾ. ਪਰਮਜੀਤ ਰਾਣੂੰ
ਪੰਜਾਬ ‘ਚ ਸਹਿਜਧਾਰੀ ਸਿੱਖਾਂ ਦੀ ਗਿਣਤੀ ਹੈ 70 ਲੱਖ ਦੇ ਕਰੀਬ
ਮੋਗਾ/ਬਿਊਰੋ ਨਿਊਜ਼
ਸਹਿਜਧਾਰੀ ਸਿੱਖ ਪਾਰਟੀ ਨੇ ਅੱਜ ਸਹਿਜਧਾਰੀ ਸਿੱਖਾਂ ਨੂੰ ਐਸ.ਜੀ.ਪੀ.ਸੀ. ਵਿਚ ਵੋਟ ਦਾ ਹੱਕ ਨਾ ਦੇਣ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਦਾ ਕਹਿਣਾ ਹੈ ਕਿ ਸੂਬੇ ਵਿਚ ਸਹਿਜਧਾਰੀ ਸਿੱਖਾਂ ਦੀ ਗਿਣਤੀ 70 ਲੱਖ ਦੇ ਕਰੀਬ ਹੈ। ਉਹ ਸਾਰੇ ਸਿੱਖ ਧਰਮ ਨੂੰ ਮੰਨਦੇ ਹਨ। ਇਸ ਕਰਕੇ ਉਨ੍ਹਾਂ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਿੱਲ ਖ਼ਿਲਾਫ ਕਾਨੂੰਨੀ ਚਾਰਾਜ਼ੋਈ ਵੀ ਕਰਨਗੇ।
ਪਿਛਲੇ ਕੱਲ੍ਹ ਲੋਕ ਸਭਾ ਨੇ 91 ਸਾਲ ਪੁਰਾਣੇ ਕਾਨੂੰਨ ਵਿਚ ਸੋਧ ਕਰਕੇ ਨਵਾਂ ਬਿੱਲ ਪਾਸ ਕੀਤਾ ਸੀ। ਇਸ ਬਿੱਲ ਮੁਤਾਬਕ ਹੁਣ ਸਹਿਜਧਾਰੀ ਸਿੱਖ ਨਾ ਐਸ.ਜੀ.ਪੀ.ਸੀ. ਦੀ ਚੋਣ ਲੜ ਸਕਦੇ ਹਨ ਤੇ ਨਾ ਹੀ ਵੋਟ ਪਾ ਸਕਦੇ ਹਨ। ਰਾਣੂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੇ ਐਸ.ਜੀ.ਪੀ.ਸੀ. ‘ਤੇ ਆਪਣਾ ਕਬਜ਼ਾ ਕਾਇਮ ਰੱਖਣ ਲਈ ਮੋਦੀ ਸਰਕਾਰ ਤੋਂ ਇਹ ਸਭ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਸਮਾਜ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਦ ਵੱਲੋਂ ਇਸ ਬਿੱਲ ਨੂੰ ਪਾਸ ਕਰਨਾ ਗੈਰ-ਸੰਵਿਧਾਨਕ ਹੈ ਕਿਉਂਕਿ ਇਸ ਮਾਮਲੇ ‘ਤੇ ਸੁਪਰੀਮ ਕੋਰਟ ਵਿਚ ਕੇਸ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਾਂਗੇ ਤੇ ਫੇਰ ਇਸ ਮਸਲੇ ‘ਤੇ ਹਰ ਕਾਨੂੰਨੀ ਪਹਿਲਕਦਮੀ ਕਰਾਂਗੇ।

RELATED ARTICLES
POPULAR POSTS