9.9 C
Toronto
Monday, November 3, 2025
spot_img
Homeਪੰਜਾਬਸੋਨੂੰ ਸੂਦ ਫਿਰ ਬਣਿਆ ‘ਮਸੀਹਾ’

ਸੋਨੂੰ ਸੂਦ ਫਿਰ ਬਣਿਆ ‘ਮਸੀਹਾ’

ਦੁਬਈ ਏਅਰਪੋਰਟ ’ਤੇ ਬਿਮਾਰ ਹੋਏ ਇਕ ਵਿਅਕਤੀ ਦੀ ਬਚਾਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਊਥ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤਕ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੇ ਅਭਿਨੇਤਾ ਸੋਨੂੰ ਸੂਦ ਕਈ ਵਾਰ ਲੋਕਾਂ ਲਈ ਮਸੀਹਾ ਬਣ ਚੁੱਕੇ ਹਨ। ਪਰਦੇ ’ਤੇ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਸੋਨੂੰ ਸੂਦ ਕੋਵਿਡ ਦੇ ਮੁਸ਼ਕਲ ਸਮੇਂ ਦੌਰਾਨ ਅਸਲ ਹੀਰੋ ਬਣ ਕੇ ਅੱਗੇ ਆਏ। ਸੋਨੂੰ ਨੇ ਜਿਸ ਤਰ੍ਹਾਂ ਪਰਵਾਸੀ ਮਜ਼ਦੂਰਾਂ ਤੋਂ ਲੈ ਕੇ ਹੋਰ ਪਰੇਸ਼ਾਨ ਲੋਕਾਂ ਦੀ ਮਦਦ ਕੀਤੀ, ਉਸ ਨੂੰ ਕੋਈ ਨਹੀਂ ਭੁੱਲ ਸਕਦਾ। ਅੱਜ ਵੀ ਉਸਦੇ ਘਰ ਅੱਗੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਉਹ ਹਰ ਕਿਸੇ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਵੀ ਕਰਦਾ ਹੈ। ਇਸ ਦੌਰਾਨ ਸੋਨੂੰ ਸੂਦ ਨੇ ਦੁਬਈ ਏਅਰਪੋਰਟ ’ਤੇ ਕੁਝ ਅਜਿਹਾ ਕਰ ਦਿੱਤਾ ਕਿ ਉਥੇ ਮੌਜੂਦ ਸਟਾਫ ਅਤੇ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਦਰਅਸਲ ਇਹ ਪੂਰਾ ਮਾਮਲਾ ਦੁਬਈ ਏਅਰਪੋਰਟ ਦਾ ਹੈ।
ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨੂੰ ਸੂਦ ਦੁਬਈ ਦੇ ਇਮੀਗ੍ਰੇਸ਼ਨ ਕਾਊਂਟਰ ’ਤੇ ਇੰਤਜ਼ਾਰ ਕਰ ਰਹੇ ਸੀ ਤਾਂ ਉਸ ਸਮੇਂ ਉੱਥੇ ਇੱਕ ਵਿਅਕਤੀ ਬੇਹੋਸ਼ ਹੋ ਕੇ ਡਿਗ ਗਿਆ। ਸੋਨੂੰ ਸੂਦ ਨੇ ਤੁਰੰਤ ਉਸ ਵਿਅਕਤੀ ਨੂੰ ਸਹਾਰਾ ਦਿੰਦੇ ਹੋਏ ਕਾਰਡੀਓ ਪਲਮੋਨਰੀ ਰਿਸਸਿਟੇਸ਼ਨ (ਸੀਪੀਆਰ) ਦਿੱਤਾ, ਜਿਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਉਸ ਵਿਅਕਤੀ ਨੂੰ ਹੋਸ਼ ਆ ਗਿਆ। ਮੌਕੇ ’ਤੇ ਪਹੁੰਚੀ ਮੈਡੀਕਲ ਟੀਮ ਵੀ ਹੈਰਾਨ ਰਹਿ ਗਈ। ਇਸ ਕਾਰਨ ਸੋਨੂੰ ਸੂਦ ਦੀ ਹੁਣ ਫਿਰ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹੋਸ਼ ’ਚ ਆਉਣ ਤੋਂ ਬਾਅਦ ਵਿਅਕਤੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਸੋਨੂੰ ਸੂਦ ਦਾ ਧੰਨਵਾਦ ਕੀਤਾ।

RELATED ARTICLES
POPULAR POSTS