Breaking News
Home / ਪੰਜਾਬ / ਪਲੇਨੇਟ ਵੰਨ ਫ਼ਾਊਂਡੇਸ਼ਨ ਕੈਂਸਰ ਦੇ ਖਿਲਾਫ਼ ਸੰਘਰਸ਼ ‘ਚ ਦੇਵੇਗੀ ਸਾਥ

ਪਲੇਨੇਟ ਵੰਨ ਫ਼ਾਊਂਡੇਸ਼ਨ ਕੈਂਸਰ ਦੇ ਖਿਲਾਫ਼ ਸੰਘਰਸ਼ ‘ਚ ਦੇਵੇਗੀ ਸਾਥ

logo-2-1-300x105-3-300x105ਫ਼ਰੀਦਕੋਟ/ ਬਿਊਰੋ ਨਿਊਜ਼ : ਪਲੇਨੇਟ ਵੰਨ ਫ਼ਾਊਂਡੇਸ਼ਨ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਨੇ ਪੰਜਾਬ ‘ਚ ਕੈਂਸਰ ਦੇ ਖਿਲਾਫ਼ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ‘ਚ ਅਜਿਹੇ ਵੀ ਖੇਤਰ ਹਨ, ਜਿਨ੍ਹਾਂ ਵਿਚ ਹਾਲੇ ਤੱਕ ਪਾਣੀ ਦੀ ਮੁੱਢਲੀ ਸਹੂਲਤ ਵੀ ਉਪਲਬਧ ਨਹੀਂ ਹੋ ਸਕੀ ਅਤੇ ਅਜਿਹੇ ਵਿਚ ਪੰਜਾਬ ਦੀ ਕੈਂਸਰ ਤੋਂ ਪ੍ਰਭਾਵਿਤ ਪੱਟੀ ‘ਚ ਲੋਕਾਂ ਲਈ ਆਪਣੇ ਆਪ ਨੂੰ ਇਸ ਜਾਨਲੇਵਾ ਰੋਗ ਤੋਂ ਬਚਾਉਣ ਦੀਆਂ ਸਮਰੱਥਾਵਾਂ ਬਾਰੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ઠઠઠ
ਅਜਿਹੇ ਵਿਚ ਇਹ ਸਵਾਲ ਵੀ ਉਠ ਰਿਹਾ ਹੈ ਕਿ ਆਖ਼ਰ ਪੰਜਾਬ ‘ਚ ਆਧੁਨਿਕ ਅਤੇ ਤਥਾਕਥਿਤ ਹਰੀ ਕ੍ਰਾਂਤੀ ਨੇ ਜੋ ਬਦਲਾਓ ਕੀਤਾ ਸੀ, ਉਸ ਦੇ ਕਾਰਨ ਹੀ ਕਪਾਹ ਖੇਤਰਾਂ ‘ਚ ਕੈਂਸਰ ਦਾ ਰੋਗ ਵੀ ਨਾਲ ਤੋਹਫ਼ੇ ਵਜੋਂ ਮਿਲਿਆ ਹੈ। ਪਲੇਨੇਟ ਵੰਨ ਫ਼ਾਊਂਡੇਸ਼ਨ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਨੇ ਸਾਂਝੇ ਤੌਰ ‘ਤੇ ਪੰਜਾਬ ਦੇ ਕੈਂਸਰ ਪ੍ਰਭਾਵਿਤ ਖੇਤਰਾਂ ‘ਚ ਪੀਣ ਵਾਲੇ ਪਾਣੀ ‘ਤੇ ਆਪਣੇ ਪੱਧਰ ‘ਤੇ ਜਾਂਚ ਕਰਵਾਈ ਗਈ।
ਇਸ ਦੌਰਾਨ ਦੇਖਿਆ ਗਿਆ ਕਿ ਪੰਜਾਬ ‘ਚ ਆਧੁਨਿਕ ਖੇਤੀ ਤਕਨੀਕਾਂ ਨੇ ਹਰੀ ਕ੍ਰਾਂਤੀ ਤਾਂ ਲਿਆਂਦੀ ਪਰ ਨਾਲ ਹੀ ਕਈ ਨਵੇਂ ਰੋਗ ਵੀ ਲੈ ਕੇ ਆਈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਕੀਤੇ ਗਏ ਪਾਣੀ ਦੇ ਨਮੂਨਿਆਂ ਨੂੰ ਦੇਖਣ ਤੋਂ ਬਾਅਦ ਇਹ ਪਾਇਆ ਗਿਆ ਕਿ ਇਹ ਡਬਲਯੂ.ਐੱਚ.ਓ. ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ। ਅਜਿਹੇ ਵਿਚ ਇਨ੍ਹਾਂ ਕਾਰਨ ਵੀ ਲੋਕਾਂ ਵਿਚ ਕੈਂਸਰ ਦੇ ਮਾਮਲੇ ਵੱਧ ਰਹੇ ਹੋਣ ਦਾ ਖ਼ਦਸ਼ਾ ਹੈ। ਹੁਣ ਦੋਵੇਂ ਸੰਸਥਾਵਾਂ ਲੋਕਾਂ ਨੂੰ ਇਸ ਸਬੰਧ ‘ਚ ਜਾਗਰੂਕ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਕੈਂਸਰ ਵਰਗੀ ਬਿਮਾਰੀ ਤੋਂ ਬਚਾਓ ਲਈ ਹੱਲ ਵੀ ਦੱਸੇਗੀ।
ਫ਼ਾਊਂਡੇਸ਼ਨ ਨੇ ਫ੍ਰਿੰਜ ਹੈਬੀਟੇਟ ਇੰਡੀਆ ਸੁਸਾਇਟੀ ਦੇ ਨਾਲ ਸਮਝੌਤਾ ਵੀ ਕੀਤਾ ਹੈ ਅਤੇ ਪੰਜਾਬ ‘ਚ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਣ ਦਾ ਬੀੜਾ ਚੁੱਕਿਆ ਹੈ। ਜਨਵਰੀ 2017 ਤੋਂ ਸ਼ੁਰੂ ਹੋ ਕੇ ਇਸ ਦੇ ਪਹਿਲੇ ਪੜਾਅ ਨੂੰ ਤਿੰਨ ਸਾਲ ਵਿਚ ਪੂਰਾ ਕੀਤਾ ਜਾਵੇਗਾ ਅਤੇ ਇਸ ‘ਚ ਮਾਲਵਾ ਖੇਤਰ ਦੇ 9 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ। ਉਥੇ ਹੀ ਔਰਤਾਂ, ਸੈਨੀਟੇਸ਼ਨ, ਕੈਂਸਰ ਮਰੀਜ਼ਾਂ, ਪਸ਼ੂ ਧਨ, ਪਾਣੀ, ਜ਼ਮੀਨ, ਖੇਤੀ ਪ੍ਰਣਾਲੀਆਂ ਅਤੇ ਜ਼ਮੀਨੀ ਪਾਣੀ ਦੀ ਗੁਣਵੱਤਾ ‘ਤੇ ਵੀ ਧਿਆਨ ਦਿੱਤਾ ਜਾਵੇਗਾ।

Check Also

ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਮੋਹਾਲੀ ਏਅਰਪੋਰਟ ਤੋਂ ਕੀਤਾ ਗਿਫ਼ਤਾਰ

ਪਿਛਲੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਵਾਟਰ ਕੈਨਨ ਬੁਆਏ ਨਾਲ ਹੋਇਆ ਸੀ ਪ੍ਰਸਿੱਧ ਚੰਡੀਗੜ੍ਹ/ਬਿਊਰੋ ਨਿਊਜ਼ : …