ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬੀਆਂ ਦੇ ਲੋਕ ਨਾਇਕ ਜੱਗਾ ਜੱਟ ਉਰਫ਼ ਜੱਗਾ ਡਾਕੂ ਦਾ ਜਨਮ ਅਤੇ ਅੰਤਿਮ ਸਥਾਨ ਅੱਜ ਵੀ ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਮੌਜੂਦ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੱਗੇ ਦਾ ਜਨਮ ਜ਼ਿਲ੍ਹਾ ਕਸੂਰ ਦੇ ਪਿੰਡ ਬੁਰਜ ਰਣ ਸਿੰਘ ਵਾਲਾ ਵਿੱਚ ਹੋਇਆ ਸੀ ਅਤੇ ਉਸ ਨੇ ਪਹਿਲੀਆਂ ਤਿੰਨ ਜਮਾਤਾਂ ਨਜ਼ਦੀਕੀ ਪਿੰਡ ਕਾਂਵੇ ਚੌਗ ਦੇ ਪ੍ਰਾਇਮਰੀ ਸਕੂਲ ਤੋਂ ਪੜ੍ਹੀਆਂ ਸਨ। ਜੱਗੇ ਦੇ ਚਾਚੇ (ਸੁਲੱਖਣ ਸਿੰਘ ਦੇ ਪੁੱਤਰ) ਮੁਹੰਮਦ ਦੀਨ, ਬਸ਼ੀਰ ਮੁਹੰਮਦ ਅਤੇ ਦੀਨ ਮੁਹੰਮਦ, ਜੋ ਵੰਡ ਤੋਂ ਬਾਅਦ ਮੁਸਲਮਾਨ ਹੋ ਗਏ ਸਨ, ਮੌਜੂਦਾ ਸਮੇਂ ਉਥੇ ਰਹਿ ਰਹੇ ਹਨ। ਪਿੰਡ ਵਿੱਚ ਜੱਗੇ ਦੇ ਜਨਮ ਅਸਥਾਨ ਦੇ ਪੁਰਾਣੇ ਢਾਂਚੇ ਦਾ ਪਿਛਲਾ ਹਿੱਸਾ ਅਜੇ ਵੀ ਮੌਜੂਦ ਹੈ, ਜਦੋਂ ਕਿ ਅੱਗੇ ਦਾ ਹਿੱਸਾ ਢਾਹ ਕੇ ਨਵੇਂ ਕਮਰੇ ਉਸਾਰ ਲਏ ਗਏ ਹਨ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …