0.8 C
Toronto
Thursday, January 8, 2026
spot_img
Homeਭਾਰਤਭਾਜਪਾ ਨਾਲ ਹੱਥ ਮਿਲਾਉਣ ਦੀ ਜਗ੍ਹਾ ਮਰਨਾ ਪਸੰਦ ਕਰਾਂਗਾ : ਨਿਤੀਸ਼

ਭਾਜਪਾ ਨਾਲ ਹੱਥ ਮਿਲਾਉਣ ਦੀ ਜਗ੍ਹਾ ਮਰਨਾ ਪਸੰਦ ਕਰਾਂਗਾ : ਨਿਤੀਸ਼

ਮੁੱਖ ਮੰਤਰੀ ਨੇ ਭਾਜਪਾ ਨਾਲ 2017 ‘ਚ ਹੋਏ ਗੱਠਜੋੜ ਨੂੰ ਗਲਤੀ ਕਰਾਰ ਦਿੱਤਾ
ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਭਾਜਪਾ ਨਾਲ ਹੱਥ ਮਿਲਾਉਣ ਦੀ ਬਜਾਏ ‘ਮਰਨ ਨੂੰ ਤਰਜੀਹ’ ਦੇਣਗੇ। ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ, ਜਦੋਂ ਬੀਤੇ ਦਿਨੀਂ ਭਾਜਪਾ ਨੇ ਜਨਤਾ ਦਲ (ਯੂਨਾਈਟਿਡ) ਦੇ ਆਗੂ ਨਾਲ ਗੱਠਜੋੜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਪਟਨਾ ਵਿਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨਿਤੀਸ਼ ਨੇ ਕਿਹਾ, ”ਮਰ ਜਾਣਾ ਮਨਜ਼ੂਰ ਹੈ ਪਰ ਉਨ੍ਹਾਂ ਨਾਲ ਜਾਣਾ ਸਾਨੂੰ ਕਦੇ ਕਬੂਲ ਨਹੀਂ ਹੈ। ਇਹ ਯਾਦ ਰੱਖੋ।” ਇਸ ਦੌਰਾਨ ਨਿਤੀਸ਼ ਨੇ ਕਿਹਾ 2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਹੀ ਭਾਜਪਾ ਨੇ 91 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਸੂਬੇ ਵਿੱਚ ਪਾਰਟੀ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਪਿਛਲੇ ਸਾਲ ਅਗਸਤ ਵਿੱਚ ਜੇਡੀ(ਯੂ) ਸੁਪਰੀਮੋ ਨੇ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ।
ਉਪ ਮੁੱਖ ਮੰਤਰੀ ਤੇਜਸਵੀ ਯਾਦਵ ਬਾਰੇ ਮੁੱਖ ਮੰਤਰੀ ਨੇ ਕਿਹਾ, ਉਨ੍ਹਾਂ ਦੇ ਪਿਤਾ (ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ) ਖਿਲਾਫ ਕਈ ਕੇਸ ਦਰਜ ਕੀਤੇ ਗਏ ਪਰ ਉਨ੍ਹਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਮਗਰੋਂ ਉਨ੍ਹਾਂ (ਭਾਜਪਾ) ਇਕ ਵਾਰ ਫਿਰ ਮੈਨੂੰ ਹੱਥ ਮਿਲਾਉਣ ਲਈ ਮਜਬੂਰ ਕੀਤਾ। ਹੁਣ ਫਿਰ ਉਹ ਇਨ੍ਹਾਂ ਲੋਕਾਂ ਨੂੰ ਹੋਰ ਮਾਮਲਿਆਂ ‘ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।

 

RELATED ARTICLES
POPULAR POSTS