ਅੰਨਾ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਨਤਾ ਨਾਲ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸਰਕਾਰ ਨੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਕੁਝ ਨਹੀਂ ਕੀਤਾ। ਲੋਕਪਾਲ ਬਿੱਲ ‘ਤੇ ਵੀ ਕੋਈ ਕਦਮ ਨਹੀਂ ਉਠਾਇਆ। ਅਸੀਂ ਇਸ ਲਈ ਮਹਾਤਮਾ ਗਾਂਧੀ ਦੇ ਦਿਖਾਏ ਰਸਤੇ ‘ਤੇ ਦੂਜੇ ਸੱਤਿਆਗ੍ਰਹਿ ਦੀ ਸ਼ੁਰੂਆਤ ਕਰਾਂਗੇ। ਅੰਨਾ ਹਜ਼ਾਰੇ ਅੱਜ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਰਾਜਘਾਟ ਪਹੁੰਚੇ ਸਨ। ਚੇਤੇ ਰਹੇ ਕਿ ਅੰਨਾ ਹਜ਼ਾਰੇ ਨੇ ਯੂਪੀਏ ਸਰਕਾਰ ਦੇ ਸਮੇਂ ਅਗਸਤ 2011 ਵਿਚ ਲੋਕਪਾਲ ਬਿੱਲ ਦੀ ਮੰਗ ‘ਤੇ ਦਿੱਲੀ ਵਿਚ ਅੰਦੋਲਨ ਕੀਤਾ ਸੀ।