Breaking News
Home / ਭਾਰਤ / ਪੰਜ ਰਾਜਾਂ ਦੇ ਨਵੇਂ ਰਾਜਪਾਲ ਨਿਯੁਕਤ

ਪੰਜ ਰਾਜਾਂ ਦੇ ਨਵੇਂ ਰਾਜਪਾਲ ਨਿਯੁਕਤ

ਨਵੀਂ ਦਿੱਲੀ : ਬਨਵਾਰੀਲਾਲ ਪੁਰੋਹਿਤ ਨੂੰ ਤਾਮਿਲਨਾਡੂ ਦਾ ਰਾਜਪਾਲ ਨਿਯੁਕਤ ਗਿਆ ਹੈ ਤੇ ਸੀਨੀਅਰ ਭਾਜਪਾ ਆਗੂ ਸੱਤਿਆ ਪਾਲ ਮਲਿਕ ਬਿਹਾਰ ਦੇ ਨਵੇਂ ਰਾਜਪਾਲ ਹੋਣਗੇ। ਪੁਰੋਹਿਤ ਦੀ ਥਾਂ ਆਸਾਮ ਵਿੱਚ ਜਗਦੀਸ਼ ਮੁਖੀ ਰਾਜਪਾਲ ਦਾ ਅਹੁਦਾ ਸੰਭਾਲਣਗੇ। ਅਰੁਣਾਚਲ ਪ੍ਰਦੇਸ਼ ਤੇ ਮੇਘਾਲਿਆ ਸਣੇ ਪੰਜ ਰਾਜਪਾਲਾਂ ਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਉਪ ਰਾਜਪਾਲ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਬਿਹਾਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਗੰਗਾ ਪ੍ਰਸਾਦ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਪੁਰੋਹਿਤ ਕੋਲ ਮੇਘਾਲਿਆ ਦਾ ਵਾਧੂ ਚਾਰਜ ਸੀ। ਮੁਖੀ ਦੀ ਥਾਂ ਐਡਮਿਰਲ (ਸੇਵਾਮੁਕਤ) ਦਵਿੰਦਰ ਜੋਸ਼ੀ ਨੂੰ ਅੰਡੇਮਾਨ ਨਿਕੋਬਾਰ ਦਾ ਉਪ ਰਾਜਪਾਲ ਲਾਇਆ ਗਿਆ ਹੈ। ਬ੍ਰਿਗੇਡੀਅਰ (ਸੇਵਾ ਮੁਕਤ) ਬੀਡੀ ਮਿਸ਼ਰਾ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਹੋਣਗੇ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …