ਪੰਜਾਬ ਨੇ ਕੀਤਾ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਪਠਾਨਕੋਟ ਹਮਲੇ ਦੌਰਾਨ ਪੈਰਾ ਮਿਲਟਰੀ ਫੋਰਸ ਦੀ ਨਿਯੁਕਤੀ ‘ਤੇ ਖ਼ਰਚ ਹੋਏ 6.35 ਕਰੋੜ ਦਾ ਬਿਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬਿਲ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜਿਆ ਗਿਆ ਸੀ। 20 ਜਨਵਰੀ ਦੇ ਪੱਤਰ ਮੁਤਾਬਿਕ, ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਪੈਰਾਮਿਲਿਟਰੀ ਫੋਰਸ ਦੀਆਂ 20 ਕੰਪਨੀਆਂ ਦੀ ਨਿਯੁਕਤੀ ‘ਤੇ ਹੋਏ ਖ਼ਰਚ ਨੂੰ ਦੇਣ ਲਈ ਕਿਹਾ ਹੈ। ਪੈਰਾਮਿਲਿਟਰੀ ਫੋਰਸ ਦੀਆਂ 20 ਕੰਪਨੀਆਂ ਦੀ ਨਿਯੁਕਤੀ 2 ਜਨਵਰੀ ਤੋਂ 27 ਜਨਵਰੀ ਤੱਕ ਪਠਾਨਕੋਟ ਤੇ ਉਸਦੇ ਨੇੜਲੇ ਇਲਾਕਿਆਂ ਵਿਚ ਕੀਤੀ ਗਈ ਸੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …