-10.4 C
Toronto
Saturday, January 31, 2026
spot_img
Homeਭਾਰਤਆਰ. ਬੀ. ਆਈ ਨੇ ਦਿੱਤੀ ਲੋਕਾਂ ਨੂੰ ਵੱਡੀ ਰਾਹਤ

ਆਰ. ਬੀ. ਆਈ ਨੇ ਦਿੱਤੀ ਲੋਕਾਂ ਨੂੰ ਵੱਡੀ ਰਾਹਤ

RBI-Logo1 ਫਰਵਰੀ ਤੋਂ ਬਾਅਦ ਏਟੀਐਮ ‘ਚੋਂ ਕਢਾ ਸਕੋਗੇ ਇਕੋ ਵਾਰ 24 ਹਜ਼ਾਰ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ ਵਲੋਂ ਆਮ ਲੋਕਾਂ ਰਾਹਤ ਦਿੱਤੀ ਗਈ ਹੈ। ਇਕ ਫਰਵਰੀ ਤੋਂ ਬਾਅਦ ਕੈਸ਼ ਦੀ ਕਿੱਲਤ ਨੂੰ ਖਤਮ ਕਰਨ ਲਈ ਸਰਕਾਰ ਨੇ ਪੈਸੇ ਕਢਵਾਉਣ ਦੀ ਲਿਮਟ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਹੁਣ 1 ਫਰਵਰੀ ਤੋਂ ਏ. ਟੀ. ਐਮ. ਵਿਚੋਂ ਇਕੋ ਸਮੇਂ 24 ਹਜ਼ਾਰ ਰੁਪਏ ਕਢਵਾਏ ਜਾ ਸਕਣਗੇ। ਇਸ ਤੋਂ ਪਹਿਲਾਂ ਇਹ ਲਿਮਟ 10 ਹਜ਼ਾਰ ਰੁਪਏ ਸੀ। ਹਾਲਾਂਕਿ ਇੱਕ ਹਫਤੇ ਵਿਚ ਰੁਪਏ ਕਢਵਾਉਣ ਦੀ ਲਿਮਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਹੁਣ ਵੀ ਤੁਸੀਂ ਇੱਕ ਹਫਤੇ ਵਿਚ ਸਿਰਫ 24 ਹਜ਼ਾਰ ਹੀ ਕਢਵਾ ਸਕਦੇ ਹੋ।
ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਅਤੇ 1000 ਦੇ ਨੋਟ ਬੰਦ ਕਰਨ ਦਾ ਫੈਸਲਾ ਸੁਣਾਇਆ ਸੀ। ਇਸ ਫੈਸਲੇ ਤੋਂ ਬਾਅਦ ਲੋਕਾਂ ਨੂੰ ਏ. ਟੀ. ਐੱਮ. ਅਤੇ ਬੈਕਾਂ ਵਿਚੋਂ ਪੈਸੇ ਕਢਵਾਉਣ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪਿਆ।

RELATED ARTICLES
POPULAR POSTS