ਡਰੱਗ ਮਾਫੀਆ ਤੇ ਪੰਜਾਬੀ ਗਾਇਕ ਮੱਖਣ ਸਿੰਘ ਨੇ ਕੋਟਕਪੂਰਾ ‘ਚ ਮੋਦੀ ਨਾਲ ਕੀਤੀ ਸਟੇਜ ਸਾਂਝੀ, ਆਪ ਨੇ ਦੋਵਾਂ ਪਾਰਟੀਆਂ ਤੋਂ ਮੰਗਿਆ ਸਪੱਸ਼ਟੀਕਰਨ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਉਤੇ ਡਰੱਗ ਤਸਕਰਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ। ‘ਆਪ’ ਨੇ ਡਰੱਗ ਮਾਫੀਆ ਦੇ ਮੈਂਬਰ ਪੰਜਾਬੀ ਗਾਇਕ ਮੱਖਣ ਸਿੰਘ ਨੂੰ ਕੋਟਕਪੂਰਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਟੇਜ ਸਾਂਝੀ ਕਰਨ ਦੀ ਆਗਿਆ ਦੇਣ ਬਾਰੇ ਦੋਵਾਂ ਪਾਰਟੀਆਂ ਤੋਂ ਸਪਸ਼ਟੀਕਰਨ ਮੰਗਿਆ।ઠ
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ઠਭਾਜਪਾ ਅਤੇ ਅਕਾਲੀ ਆਗੂਆਂ ਵਲੋਂ ਡਰੱਗ ਤਸਕਰਾਂ ਨੂੰ ਨਾ ਸਿਰਫ ਛਤਰ-ਛਾਇਆ ਪ੍ਰਦਾਨ ਕੀਤੀ ਜਾ ਰਹੀ ਹੈ, ਬਲਕਿ ਉਨ੍ਹਾਂ ਨੂੰ ਸਿਆਸਤ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੱਖਣ ਸਿੰਘ ਸੁਖਬੀਰ ਬਾਦਲ ਦੀਆਂ ਅੱਖਾਂ ਦਾ ਤਾਰਾ ਹੈ ਅਤੇ ਉਹ ਡਰੱਗ ਕੇਸਾਂ ਵਿੱਚ ਸ਼ਾਮਿਲ ਰਿਹਾ ਹੈ। ਡਰੱਗ ਸਰਗਨਾ ਜਗਦੀਸ਼ ਭੋਲਾ ਦਾ ਵੀ ਮੱਖਣ ਦਾ ਕਾਫੀ ਕਰੀਬੀ ਰਿਹਾ ਹੈ, ਜਿਸਨੇ ਜਨਤਾ ਅਤੇ ਪੁਲਿਸ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਪੰਜਾਬ ਵਿੱਚ ਨਸ਼ੇ ਦੇ ਵਪਾਰ ਦਾ ਮੁੱਖ ਸਰਗਨਾ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਲਈ ਵਾਪਸ
ਪੰਜਾਬ ਦੀਆਂ ਮੰਡੀਆਂ ’ਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋ ਜਾਵੇਗੀ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : …