14.8 C
Toronto
Tuesday, September 16, 2025
spot_img
Homeਭਾਰਤਇਨਕਮ ਟੈਕਸ ਵਿਭਾਗ ਨੇ ਡੇਰਾ ਸਿਰਸਾ 'ਤੇ ਕਸਿਆ ਸਿਕੰਜਾ

ਇਨਕਮ ਟੈਕਸ ਵਿਭਾਗ ਨੇ ਡੇਰਾ ਸਿਰਸਾ ‘ਤੇ ਕਸਿਆ ਸਿਕੰਜਾ

ਰਾਮ ਰਹੀਮ ਦਾ ਪਰਿਵਾਰ ਉਸ ਨੂੰ ਮਿਲਣ ਲਈ ਜੇਲ੍ਹ ਪਹੁੰਚਿਆ
ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਡੇਰਾ ਸਿਰਸਾ ਨਾਲ ਜੁੜੇ ਸਾਰੇ ਖਾਤਿਆਂ ਤੇ ਲੈਣ-ਦੇਣ ਸਬੰਧੀ ਡੇਰੇ ਨੂੰ ਨੋਟਿਸ ਭੇਜਿਆ ਹੈ। ਇਸਦੇ ਨਾਲ ਹੀ ਡੇਰਾ ਟਰੱਸਟ ਨਾਲ ਜੁੜੇ ਖਾਤਿਆਂ ਦਾ ਹਿਸਾਬ ਵੀ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ 30 ਤੋਂ ਜ਼ਿਆਦਾ ਬੈਂਕ ਖਾਤੇ ਡੇਰੇ ਨਾਲ ਜੁੜੇ ਪਾਏ ਗਏ ਹਨ। ਸਾਰੇ ਬੈਂਕਾਂ ਨੂੰ ਨੋਟਿਸ ਜਾਰੀ ਕਰਕੇ ਇਨਕਮ ਟੈਕਸ ਵਿਭਾਗ ਨੇ ਪੁੱਛਿਆ ਹੈ ਕਿ ਇਨ੍ਹਾਂ ਵਿਚ ਜਮ੍ਹਾਂ ਹੋਣ ਵਾਲਾ ਪੈਸਾ ਕਿੱਥੋਂ ਆਉਂਦਾ ਸੀ। ਇਸ ਤੋਂ ਇਲਾਵਾ ਡੇਰੇ ਨਾਲ ਜੁੜੇ ਟਰੱਸਟ ਤੇ ਅੱਠ ਸੁਸਾਇਟੀਆਂ ਬਾਰੇ ਇਨਕਮ ਟੈਕਸ ਵਿਭਾਗਾਂ ਨੇ ਜਾਣਕਾਰੀ ਮੰਗੀ ਹੈ। ਇਸੇ ਦੌਰਾਨ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮਿਲਣ ਅੱਜ ਉਸਦਾ ਪਰਿਵਾਰ ਪਹੁੰਚਿਆ। ਇਸ ਵਾਰ ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਵੀ ਮਿਲਣ ਲਈ ਪਹੁੰਚੀ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਦੂਜਾ ਮੌਕਾ ਹੈ ਕਿ ਜਦੋਂ ਉਸਦੀ ਪਤਨੀ ਉਸ ਨੂੰ ਮਿਲਣ ਪਹੁੰਚੀ ਹੈ।

ਡੇਰੇ ‘ਚ ਹਾਲਾਤ ਆਮ ਵਰਗੇ ਕਰਨ ਦੀ ਕੋਸ਼ਿਸ਼
ਦੇਸ਼-ਧ੍ਰੋਹ ਦੇ ਦੋਸ਼ ਵਿਚ ਅੰਬਾਲਾ ਸੈਂਟਰਲ ਜੇਲ੍ਹ ‘ਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਡੇਰਾ ਮੁਖੀ ਦਾ ਪਰਿਵਾਰ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਜਸਮੀਤ ਆਪਣੀ ਦਾਦੀ ਨਸੀਬ ਕੌਰ ਅਤੇ ਪਰਿਵਾਰਕ ਮੈਬਰਾਂ ਦੇ ਨਾਲ ਆਪਣੇ ਪਿਤਾ ਗੁਰਮੀਤ ਰਾਮ ਰਹੀਮ ਨੂੰ ਮਿਲਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਗਿਆ ਸੀ। ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਡੇਰਾ ਮੁਖੀ ਨੇ ਜੇਲ੍ਹ ਵਿਚ ਮੁਲਾਕਾਤ ਦੌਰਾਨ ਜਸਮੀਤ ਨੂੰ ਡੇਰੇ ਦਾ ਪ੍ਰਬੰਧ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਸੀ। ਜਿਸ ਤੋਂ ਬਾਅਦ ਜੇਲ੍ਹ ਤੋਂ ਵਾਪਸ ਆਉਂਦੇ ਹੀ ਡੇਰੇ ਦੇ ਹਾਲਾਤ ਆਮ ਵਰਗੇ ਕਰਨ ਲਈ ਡੇਰਾ ਮੁਖੀ ਦਾ ਪਰਿਵਾਰ ਡੇਰਾ ਸਿਰਸਾ ਵਿਚ ਆ ਗਿਆ ਹੈ।

 

RELATED ARTICLES
POPULAR POSTS