ਇਕ ਦਿਨ ਵਿਚ 133 ਮੌਤਾਂ ਤੋਂ ਬਾਅਦ ਮਚਿਆ ਹੜਕੰਪ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਤੋਂ ਬਾਅਦ ਕਰੋਨਾ ਵਾਇਰਸ ਦਾ ਕਹਿਰ ਸਭ ਤੋਂ ਵੱਧ ਇਟਲੀ ਵਿਚ ਹੋਇਆ ਹੈ। ਇਟਲੀ ਵਿਚ ਲੰਘੇ ਕੱਲ੍ਹ ਇਕ ਦਿਨ ਵਿਚ ਹੀ 133 ਮੌਤਾਂ ਹੋ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ ਅਤੇ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 366 ਹੋ ਗਈ ਹੈ। ਇਸ ਦੇ ਚੱਲਦਿਆਂ ਕਰੋੜਾਂ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਹਿ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਜ਼ਿਆਦਾਤਰ ਮੌਤਾਂ ਉਤਰੀ ਇਟਲੀ ਵਿਚ ਲੋਮਬਾਡੀ ਵਿਚ ਹੋਈਆਂ ਹਨ। ਇਸਦੇ ਚੱਲਦਿਆਂ ਇਟਲੀ ਸਰਕਾਰ ਨੇ ਕਰੋਨਾ ਵਾਇਰਸ ਨਾਲ ਨਿਪਟਣ ਅਤੇ ਇਸਦੇ ਫੈਲਣ ਨੂੰ ਰੋਕਣ ਲਈ 2 ਕਰੋੜ ਤੋਂ ਜ਼ਿਆਦਾ ਮਾਸਕ ਦੇ ਆਰਡਰ ਦੇ ਦਿੱਤੇ ਹਨ।
ਇਟਲੀ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ ਵਿਚ ਭਰ ਵਿਚ ਸਿਨੇਮਾ ਘਰਾਂ , ਥੀਏਟਰਾਂ, ਸਕੂਲਾਂ ਅਤੇ ਨਾਇਟ ਕਲੱਬਾਂ ਨੂੰ ਵੀ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …