Breaking News
Home / ਭਾਰਤ / ਚਰਚਿਤ ਨਿਠਾਰੀ ਕਾਂਡ ‘ਚ ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

ਚਰਚਿਤ ਨਿਠਾਰੀ ਕਾਂਡ ‘ਚ ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

ਗਾਜ਼ਿਆਬਾਦ: ਸੀਬੀਆਈ ਅਦਾਲਤ ਨੇ ਚਰਚਿਤ ਨਿਠਾਰੀ ਕਾਂਡ ਵਿਚ ਬਿਜ਼ਨੈਸਮੈਨ ਮਨਿੰਦਰ ਸਿੰਘ ਪੰਧੇਰ ਤੇ ਉਸ ਦੀ ਮਦਦ ਕਰਨ ਵਾਲੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ‘ਤੇ ਬਲਾਤਕਾਰ ਤੇ ਕਤਲ ਦੇ ਮਾਮਲੇ ਦਰਜ ਸਨ। ਵਿਸ਼ੇਸ਼ ਜੱਜ ਪਵਨ ਕੁਮਾਰ ਤ੍ਰਿਪਾਠੀ ਨੇ ਬਲਾਤਕਾਰ, ਕਤਲ, ਅਗਵਾ ਤੇ ਸ਼ਾਜਿਸ਼ ਮਾਮਲੇ ਵਿਚ ਇਹ ਸਜ਼ਾ ਸੁਣਾਈ ਹੈ। ਇਸ ਮਾਮਲੇ ‘ਚ 2014 ਤੋਂ ਬਾਅਦ ਹੁਣ ਤੱਕ 55 ਤਰੀਕਾਂ ‘ਤੇ ਸੀਬੀਆਈ ਵੱਲੋਂ 46 ਗਵਾਹ ਪੇਸ਼ ਕੀਤੇ ਗਏ ਸੀ ਜਦੋਂਕਿ ਮਨਿੰਦਰ ਸਿੰਘ ਪੰਧੇਰ ਨੇ ਇੱਕ ਗਵਾਹ ਪੇਸ਼ ਕੀਤਾ ਸੀ। ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਪਿੱਛੋਂ ਸੁਰਿੰਦਰ ਸਿੰਘ ਕੋਹਲੀ ਨੂੰ ਅਗਵਾ, ਹੱਤਿਆ, ਸਬੂਤ ਮਿਟਾਉਣ ‘ਤੇ ਹੱਤਿਆ ਮਗਰੋਂ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਸਾਲ 2006 ਵਿਚ ਨੋਇਡਾ ਦੇ ਨਿਠਾਰੀ ਪਿੰਡ ਵਿਚੋਂ ਜਦੋਂ ਕੰਕਾਲ ਮਿਲਣੇ ਸ਼ੁਰੂ ਹੋਏ, ਤਾਂ ਪੂਰੇ ਦੇਸ਼ ਵਿਚ ਸਨਸਨੀ ਫੈਲ ਗਈ। ਬਾਅਦ ਵਿਚ ਸੀਬੀਆਈ ਨੂੰ ਜਾਂਚ ਦੌਰਾਨ ਮਨੁੱਖੀ ਹੱਡੀਆਂ ਦੇ ਹਿੱਸੇ ਤੇ 40 ਹੋਰ ਅਜਿਹੇ ਪੈਕੇਟ ਮਿਲੇ ਸਨ। ਇਸ ਵਿਚ ਮਨੁੱਖੀ ਅੰਗਾਂ ਨੂੰ ਭਰ ਕੇ ਨਾਲੇ ਵਿਚ ਸੁੱਟਿਆ ਗਿਆ ਸੀ। ਇਸ ਮਗਰੋਂ ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਤੇ ਉਸ ਦੇ ਨੌਕਰ ਸੁਰਿੰਦਰ ਕੋਹਲੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

 

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …