ਅਫਸਰਾਂ ਨੇ ਕਿਹਾ – ਬੱਚਿਆਂ ਨਾਲ ਸਮਾਂ ਬਿਤਾਓ
ਮੁੰਬਈ/ਬਿਊਰੋ ਨਿਊਜ਼
ਆਰਥਿਕ ਸੰਕਟ ਵਿਚ ਫਸੀ ਜੈਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਚਾਰ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਅਤੇ ਉਹ ਹੁਣ ਰੋਣ ਲਈ ਮਜਬੂਰ ਹੋ ਰਹੇ ਹਨ। ਕਰਮਚਾਰੀਆਂ ਨੂੰ ਬੱਚਿਆਂ ਦੀ ਸਕੂਲ ਫੀਸ ਅਤੇ ਹੋਰ ਕਿਸ਼ਤਾਂ ਆਦਿ ਭਰਨੀਆਂ ਮੁਸ਼ਕਲ ਹੋ ਗਈਆਂ ਹਨ। ਕੁਝ ਕਰਮਚਾਰੀ ਆਪਣੇ ਵਾਹਨ ਵੇਚ ਕੇ ਅਤੇ ਗਹਿਣੇ ਗਿਰਵੀ ਰੱਖ ਕੇ ਗੁਜ਼ਾਰਾ ਕਰਨ ਲਈ ਮਜਬੂਰ ਹੋ ਗਏ ਹਨ। ਅਜਿਹੇ ਸੰਕਟ ਵਿਚ ਫਸੇ ਕਰਮਚਾਰੀ ਲੰਘੇ ਕੱਲ੍ਹ ਦਿੱਲੀ ਵਿਚ ਇਕੱਠੇ ਹੋਏ ਸਨ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਮੱਦਦ ਮੰਗੀ ਸੀ। ਕਰਮਚਾਰੀਆਂ ਨੇ ਜੈਟ ਦੇ ਅਜਿਹੇ ਹਾਲਾਤ ਲਈ ਸਰਕਾਰ ਅਤੇ ਬੈਂਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੈਟ ਨੇ ਸਟਾਫ ਨੂੰ ਹੁਣ ਨੌਕਰੀ ‘ਤੇ ਆਉਣ ਤੋਂ ਮਨਾਂ ਕਰਦਿਆਂ ਹਾਲੇ ਤੱਕ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਗੱਲ ਆਖੀ ਹੈ। ਜੈਟ ਦੇ ਇਕ ਬੋਰਡ ਮੈਂਬਰ ਦਾ ਕਹਿਣਾ ਸੀ ਕਿ ਜਿੱਥੇ ਕੰਪਨੀ ਕੋਲ ਇਕ ਦਿਨ ਦੀ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹਨ, ਉਥੇ ਅੰਤਰਰਾਸ਼ਟਰੀ ਏਅਰ ਲਾਈਨ ਸੰਗਠਨ ਨੇ ਵੀ ਜੈਟ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।
Check Also
‘ਇਕ ਦੇਸ਼, ਇਕ ਚੋਣ’ ਬਿੱਲ ’ਤੇ ਲੋਕ ਸਭਾ ’ਚ ਵੋਟਿੰਗ
ਬਿੱਲ ਦੇ ਹੱਕ ਵਿਚ 269 ਅਤੇ ਵਿਰੋਧ ’ਚ 198 ਵੋਟਾਂ ਪਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ …