ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕਰਦਿਆਂ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਮਨਮੋਹਨ ਸਿੰਘ ਤੇ ਐੱਚਡੀ ਦੇਵਗੌੜਾ ਨੂੰ ਫੋਨ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਮੰਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਆਪਣੇ ਦਫ਼ਤਰ ਦਾ ਕਾਰਜਭਾਰ ਸੰਭਾਲਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪ੍ਰਤਿਭਾ ਪਾਟਿਲ ਤੇ ਮਨਮੋਹਨ ਸਿੰਘ ਦੋਵੇਂ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਕ੍ਰਮਵਾਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਨ ਜਦਕਿ ਦੇਵਗੌੜਾ ਯੂਨਾਈਟਿਡ ਫਰੰਟ ਸਰਕਾਰ ਦੌਰਾਨ ਪ੍ਰਧਾਨ ਮੰਤਰੀ ਸਨ ਜਿਸ ਨੂੰ ਕਾਂਗਰਸ ਦੀ ਹਮਾਇਤ ਹਾਸਲ ਸੀ।
ਕੇਂਦਰੀ ਮੰਤਰੀ ਅਤੇ ਉਨ੍ਹਾਂ ਦੇ ਵਿਭਾਗ : ਅਮਿਤ ਸ਼ਾਹ: ਗ੍ਰਹਿ ਮੰਤਰਾਲਾ, ਐੱਸ ਜੈਸ਼ੰਕਰ: ਵਿਦੇਸ਼ ਮੰਤਰਾਲਾ, ਨਿਰਮਲਾ ਸੀਤਾਰਾਮਨ:ਵਿੱਤ, ਰਾਜਨਾਥ: ਰੱਖਿਆ ਮੰਤਰਾਲਾ, ਮਨੋਹਰ ਲਾਲ ਖੱਟਰ: ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਤੇ ਬਿਜਲੀ ਮੰਤਰਾਲਾ, ਜੇਪੀ ਨੱਢਾ: ਸਿਹਤ ਮੰਤਰਾਲਾ, ਸ਼ਿਵਰਾਜ ਚੌਹਾਨ: ਖੇਤੀਬਾੜੀ, ਨਿਤਿਨ ਗਡਕਰੀ: ਸੜਕੀ ਆਵਾਜਾਈ, ਅਸ਼ਵਨੀ ਵੈਸ਼ਨਵ: ਰੇਲਵੇ ਤੇ ਇਲੈਕਟ੍ਰਾਨਿਕ ਤੇ ਆਈਟੀ, ਅਰਜੁਨ ਰਾਮ ਮੇਘਵਾਲ: ਕਾਨੂੰਨ ਮੰਤਰਾਲਾ, ਪੀਯੂਸ਼ ਗੋਇਲ: ਵਣਜ ਤੇ ਸਨਅਤ ਮੰਤਰਾਲਾ, ਰਵਨੀਤ ਬਿੱਟੂ: ਫੂਡ ਪ੍ਰੋਸੈਸਿੰਗ ਤੇ ਰੇਲਵੇ ਰਾਜ ਮੰਤਰਾਲਾ, ਹਰਦੀਪ ਪੁਰੀ: ਪੈਟਰੋਲੀਅਮ, ਪ੍ਰਹਿਲਾਦ ਜੋਸ਼ੀ: ਖਪਤਕਾਰ ਮਾਮਲੇ, ਚਿਰਾਗ ਪਾਸਵਾਨ: ਫੂਡ ਪ੍ਰੋਸੈਸਿੰਗ ਮੰਤਰਾਲਾ, ਐੱਚਡੀ ਕੁਮਾਰਸਵਾਮੀ: ਭਾਰੀ ਸਨਅਤਾਂ ਤੇ ਸਟੀਲ, ਜੀਤਨ ਰਾਮ ਮਾਝੀ: ਐੱਮਐੱਸਐੱਮਈ, ਲੱਲਨ ਸਿੰਘ: ਪੰਚਾਇਤੀ ਰਾਜ, ਪਸ਼ੂ ਪਾਲਣ ਤੇ ਹੋਰ, ਕੇ ਰਾਮ ਮੋਹਨ ਨਾਇਡੂ: ਸ਼ਹਿਰੀ ਹਵਾਬਾਜ਼ੀ, ਗਿਰੀਰਾਜ: ਟੈਕਸਟਾਈਲ ਅਤੇ ਜੈਅੰਤ ਚੌਧਰੀ ਨੂੰ ਹੁਨਰ ਵਿਕਾਸ ਤੇ ਉੱਦਮੀ ਮੰਤਰਾਲਾ ਦਿੱਤਾ ਗਿਆ ਹੈ।
Check Also
ਡੋਨਾਲਡ ਟਰੰਪ ਨੇ ਦਵਾਈਆਂ ’ਤੇ ਟੈਰਿਫ ਲਗਾਉਣ ਦਾ ਕੀਤਾ ਐਲਾਨ
ਟਰੰਪ ਦੇ ਫੈਸਲੇ ਨਾਲ ਭਾਰਤੀ ਕੰਪਨੀਆਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਵਾਸ਼ਿੰਗਟਨ/ਬਿਊਰੋ ਨਿਊਜ਼ : …