ਪ੍ਰੰਤੂ ਨਜ਼ਰਬੰਦੀ ਅਜੇ ਖਤਮ ਨਹੀਂ ਹੋਈ, 4 ਅਗਸਤ 2019 ਨੂੰ ਲਿਆ ਸੀ ਹਿਰਾਸਤ ‘ਚ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਮੰਗਲਵਾਰ ਨੂੰ ਅਸਥਾਈ ਜੇਲ੍ਹ ਤੋਂ ਸ੍ਰੀਨਗਰ ਦੀ ਗੁਪਕਾਰ ਰੋਡ ਸਥਿਤ ਉਨ੍ਹਾਂ ਦੇ ਅਧਿਕਾਰਕ ਨਿਵਾਸ ‘ਤੇ ਸ਼ਿਫ਼ਟ ਕਰ ਦਿੱਤਾ ਗਿਆ। ਲੌਕਡਾਊਨ ਦੇ ਚਲਦਿਆਂ ਮਹਿਬੂਬਾ ਮੁਫ਼ਤੀ ਲਈ ਇਹ ਥੋੜ੍ਹੀ ਰਾਹਤ ਦੇਣ ਵਾਲੀ ਖ਼ਬਰ ਹੈ ਪ੍ਰੰਤੂ ਉਨ੍ਹਾਂ ਨਜ਼ਰਬੰਦੀ ਅਜੇ ਖਤਮ ਨਹੀਂ ਹੋਵੇਗੀ। ਮਹਿਬੂਬਾ ਮੁਫਤੀ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਇਕ ਦਿਨ ਪਹਿਲਾਂ 4 ਅਗਸਤ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਨਜ਼ਰਬੰਦ ਚੱਲ ਰਹੇ ਹਨ। 6 ਫਰਵਰੀ ਨੂੰ ਮਹਿਬੂਬਾ ਮੁਫ਼ਤੀ ਦੀ ਹਿਰਾਸਤ ਦਾ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਹੀ ਉਨ੍ਹਾਂ ‘ਤੇ ਪਬਲਿਕ ਸਕਿਓਰਿਟੀ ਐਕਟ ਤੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਨਜ਼ਰਬੰਦੀ ਦੀ ਸਮਾਂ ਹੱਦ ਵਧਾ ਦਿੱਤੀ ਸੀ।
Check Also
ਵਕਫ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪੇਸ਼
ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …