ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਤੋਂ 1.70 ਲੱਖ ‘ਨਿਜੀ ਸੁਰੱਖਿਆ ਉਪਕਰਣ’ (ਪੀਪੀਈ) ਕਵਰਆੱਲਜ਼ (ਸਾਰੇ ਕੱਪੜਿਆਂ ਨੂੰ ਢਕਣ ਲਈ ਪਾਈ ਜਾਣ ਵਾਲੀ ਡ੍ਰੈੱਸ) ਦੀ ਪ੍ਰਾਪਤੀ ਨਾਲ ਵਿਦੇਸ਼ ਤੋਂ ਸਪਲਾਈ ਲਾਈਨਜ਼ ਅੱਜ ਖੁੱਲ੍ਹ ਗਈਆਂ, ਜੋ ਭਾਰਤ ਸਰਕਾਰ ਨੂੰ ਦਾਨ ਕੀਤੀਆਂ ਗਈਆਂ ਹਨ। 20,000 ਕਵਰਆੱਲਜ਼ ਦੀ ਘਰੇਲੂ ਸਪਲਾਈਜ਼ ਦੇ ਨਾਲ, ਹੁਣ ਕੁੱਲ 1.90 ਲੱਖ ਕਵਰਆੱਲਜ਼ ਹਸਪਤਾਲਾਂ ਨੂੰ ਵੰਡੇ ਜਾਣਗੇ ਅਤੇ ਉਹ ਹੁਣ ਤੱਕ ਦੇਸ਼ ‘ਚ ਉਪਲਬਧ 3 ਲੱਖ 87 ਹਜ਼ਾਰ473 ਪੀਪੀਈਜ਼ ਤੋਂ ਇਲਾਵਾ ਹੋਣਗੇ। ਹੁਣ ਤੱਕ ਕੁੱਲ 2.94 ਲੱਖ ਪੀਪੀਈ ਕਵਰਆੱਲਜ਼ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਭਾਰਤ ਸਰਕਾਰ ਵੱਲੋਂ ਸਪਲਾਈ ਕੀਤੇ ਗਏ ਹਨ। ਇਸ ਤੋਂ ਇਲਾਵਾ, ਦੇਸ਼ ‘ਚ ਹੀ ਤਿਆਰ ਕੀਤੇ ਗਏ 2 ਲੱਖ ਐੱਨ 95 ਮਾਸਕਸ ਵੀ ਵੱਖੋ-ਵੱਖਰੇ ਹਸਪਤਾਲਾਂ ਨੂੰ ਭੇਜੇ ਗਏ ਹਨ। ਇਨ੍ਹਾਂ ਸਮੇਤ, 20 ਲੱਖ ਤੋਂ ਵੱਧ ਐੱਨ 95 ਮਾਸਕਸ ਭਾਰਤ ਸਰਕਾਰ ਵੱਲੋਂ ਸਪਲਾਈ ਕੀਤੇ ਗਏ ਹਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …