16.6 C
Toronto
Monday, September 7, 2026
spot_img
Homeਭਾਰਤਕੇਂਦਰੀ ਵਿੱਤ ਮੰਤਰੀ ਨੇ ਕਿਹਾ ਖੇਤੀ ਢਾਂਚੇ ਲਈ ਹੈ 1 ਲੱਖ ਕਰੋੜ...

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਖੇਤੀ ਢਾਂਚੇ ਲਈ ਹੈ 1 ਲੱਖ ਕਰੋੜ ਰੁਪਏ ਦਾ ਪੈਕੇਜ

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਖੇਤੀ ਢਾਂਚੇ ਲਈ ਹੈ 1 ਲੱਖ ਕਰੋੜ ਰੁਪਏ ਦਾ ਪੈਕੇਜਨਵੀਂ ਦਿੱਲੀ/ਬਿਊਰੋ ਨਿਊਜ਼

ਆਤਮ ਨਿਰਭਰ ਭਾਰਤ ਅਤੇ ਕਰੋਨਾ ਵਾਇਰਸ ਲੌਕਡਾਊਨ ਤੋਂ ਪ੍ਰਭਾਵਤ ਅਰਥਚਾਰੇ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨੇ 20 ਲੱਖ ਕਰੋੜ ਦੇ ਪੈਕੇਜ ਦੇ ਤੀਜੇ ਹਿੱਸੇ ਬਾਰੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਜਾਣਕਾਰੀ ਦਿੱਤੀ।ઠ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 12 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵੈ-ਨਿਰਭਰ ਭਾਰਤ ਲਈ ਸਪਲਾਈ ਚੇਨ ਅਤੇ ਡੈਮੋਗ੍ਰਾਫੀ ਬਾਰੇ ਗੱਲ ਕੀਤੀ ਸੀ। ਅੱਜ, ਸਾਰਾ ਧਿਆਨ ਖੇਤੀਬਾੜੀ ਅਤੇ ਇਸ ਨਾਲ ਜੁੜੇ ਕੰਮਾਂ ‘ਤੇ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਬਹੁਤੀ ਵਸੋਂ ਖੇਤੀਬਾੜੀ ‘ਤੇ ਆਧਾਰਤ ਹੈ। ਕਿਸਾਨ ਦੇਸ਼ ਨੂੰ ਖੁਆਉਂਦਾ ਹੈ ਅਤੇ ਨਿਰਯਾਤ ਵੀ ਕਰਦਾ ਹੈ। ਅਨਾਜ ਭੰਡਾਰਨ, ਕੋਲਡ ਚੇਨ ਅਤੇ ਹੋਰ ਖੇਤੀ ਆਧਾਰਤ ਬੁਨਿਆਦੀ ਢਾਂਚੇ ਲਈ 1 ਲੱਖ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।

RELATED ARTICLES
POPULAR POSTS