2024 ਦੀਆਂ ਚੋਣਾਂ ਦੌਰਾਨ ਭਾਰਤ ਵਿਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ : ਰਾਹੁਲ ਗਾਂਧੀ September 11, 2023 2024 ਦੀਆਂ ਚੋਣਾਂ ਦੌਰਾਨ ਭਾਰਤ ਵਿਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣੇਗੀ : ਰਾਹੁਲ ਗਾਂਧੀ ਰਾਹੁਲ ਨੇ ਬੈਲਜ਼ੀਅਮ ’ਚ ਕਾਂਗਰਸੀ ਸਮਰਥਕਾਂ ਨੂੰ ਕੀਤਾ ਸੰਬੋਧਨ ਮਿਲਾਨ/ਬਿਊਰੋ ਨਿਊਜ਼ 2024 ’ਚ ਭਾਰਤ ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਜੁਟੀਆਂ ਹੋਈਆਂ ਹਨ। ਕਾਂਗਰਸ ਅਤੇ ਸਹਿਯੋਗੀ ਦਲਾਂ ਨੇ ‘ਇੰਡੀਆ’ ਨਾਮ ਦੇ ਗੱਠਜੋੜ ਹੇਠ ਚੋਣਾਂ ਲੜਣ ਦੀਆਂ ਤਿਆਰੀਆਂ ਕਰ ਲਈਆਂ ਹਨ। ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਆਪਣੀ ਯੂਰਪ ਫੇਰੀ ਲਈ ਬੈਲਜ਼ੀਅਮ ਪਹੁੰਚੇ। ਯੂਰਪ ਵੱਸਦੇ ਕਾਂਗਰਸੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਆਖਿਆ ਹੈ ਕਿ 2024 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਅਤੇ ਸਹਿਯੋਗੀ ਦਲਾਂ ਦੇ ਸਾਂਝੇ ਗਠਜੋੜ ‘ਇੰਡੀਆ’ ਨੂੰ ਲੋਕ ਜ਼ਰੂਰ ਜਿਤਾਉਣਗੇ। ਉਨ੍ਹਾਂ ਆਖਿਆ ਕਿ ਅਸੀਂ ਜਦ ਵੀ ਵਿਕਾਸ ਦੀ ਗੱਲ ਕਰਦੇ ਹਾਂ ਤੇ ਭਾਜਪਾ ਸਰਕਾਰ ਨੇ ਕਦੇ ਵੀ ਤਰਕ ਨਾਲ ਜਵਾਬ ਦੇਣ ਨੂੰ ਤਰਜੀਹ ਨਹੀਂ ਦਿੱਤੀ। ਇਸ ਮੌਕੇ ਰਾਹੁਲ ਗਾਂਧੀ ਨੇ ਬੈਲਜ਼ੀਅਮ ਦੇ ਸੰਸਦ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਕਈ ਮੁੱਦਿਆਂ ’ਤੇ ਵਿਚਾਰਾਂ ਵੀ ਕੀਤੀਆਂ। 2023-09-11 Parvasi Chandigarh Share Facebook Twitter Google + Stumbleupon LinkedIn Pinterest