11.3 C
Toronto
Thursday, October 8, 2026
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦਾ ਸਮਰਥਨ ਕਰਨ ਲਈ ਕੀਤਾ ਧੰਨਵਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦਾ ਸਮਰਥਨ ਕਰਨ ਲਈ ਕੀਤਾ ਧੰਨਵਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਦਾ ਸਮਰਥਨ ਕਰਨ ਲਈ ਕੀਤਾ ਧੰਨਵਾਦਕਿਹਾ : 5 ਅਪ੍ਰੈਲ ਨੂੰ ਰਾਤੀਂ 9 ਵਜੇ ਸਾਰੇ ਭਾਰਤੀ 9 ਮਿੰਟ ਲਈ ਦੀਵੇ, ਮੋਮਬੱਤੀਆਂ ਤੇ ਬੈਟਰੀਆਂ ਜਗਾਉਣ
ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੌਕਡਾਊਨ ਦੌਰਾਨ ਆਮ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਦੇਸ਼ ਦੇ ਕਰੋੜਾਂ ਲੋਕਾਂ ਨੇ ਕੋਰੋਨਾ-ਜੰਗ ਦੌਰਾਨ ਪੁਲਿਸ, ਸਿਹਤ ਤੇ ਹੋਰ ਸੇਵਾ-ਕਰਮਚਾਰੀਆਂ ਦਾ ਤਾਲ਼ੀਆਂ ਤੇ ਥਾਲ਼ੀਆਂ ਵਜਾ ਕੇ ਸੁਆਗਤ ਕੀਤਾ ਸੀ; ਉਹ ਹੁਣ ਦੁਨੀਆ ਵਿੱਚ ਇੱਕ ਮਿਸਾਲ ਬਣ ਚੁੱਕਾ ਹੈ ਤੇ ਹੋਰ ਮੁਲਕ ਵੀ ਇਸ ਦੀ ਰੀਸ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਹੁਣ 5 ਅਪ੍ਰੈਲ ਨੂੰ ਰਾਤੀਂ 9:00 ਵਜੇ 9 ਮਿੰਟਾਂ ਲਈ ਸਮੂਹ ਦੇਸ਼ ਵਾਸੀ ਆਪੋ-ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦੇਣ ਤੇ ਆਪਣੇ ਘਰਾਂ ਦੇ ਬੂਹੇ ਜਾਂ ਬਾਲਕੋਨੀ ‘ਚ ਖਲੋ ਕੇ ਦੀਵੇ, ਮੋਮਬੱਤੀਆਂ, ਬੈਟਰੀਆਂ ਤੇ ਮੋਬਾਇਲ ਫ਼ੋਨਾਂ ਦੀਆਂ ਫ਼ਲੈਸ਼-ਲਾਈਟਾਂ ਬਾਲ਼ ਕੇ ਆਪਣੇ ਦੇਸ਼ ਦੀ ਅੰਦਰੂਨੀ ਰੌਸ਼ਨੀ ਨੂੰ ਉਜਾਗਰ ਕਰਨਾ ਹੈ ਤੇ ਭਾਰਤ ਦੀ ਮਹਾਂ-ਸ਼ਕਤੀ ਨੂੰ ਜਾਗ੍ਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੋਸ਼ਲ-ਡਿਸਟੈਂਸਿੰਗ ਦੀ ਪੂਰੀ ਪਾਲਣਾ ਕੀਤੀ ਜਾਵੇ। ਕਿਤੇ ਕੋਈ ਇਕੱਠ ਨਾ ਕੀਤਾ ਜਾਵੇ। ਮੋਦੀ ਨੇ ਕਿਹਾ ਕਿ ਜਦੋਂ ਸਾਰੇ ਲੋਕ ਇੰਝ ਮਿਲ ਕੇ ਕੁਝ ਵੀ ਕਰਦੇ ਹਨ, ਤਾਂ ਸਮਾਜ ਵਿੱਚ ਇੱਕ ਨਵੀਂ ਊਰਜਾ ਪੈਦਾ ਹੁੰਦੀ ਹੈ। ਕੋਰੋਨਾ ਦਾ ਹਨੇਰਾ ਦੂਰ ਕਰਨ ਲਈ ਦੇਸ਼ ਨੂੰ ਅਜਿਹੀ ਰੌਸ਼ਨੀ ਦੀ ਬਹੁਤ ਜ਼ਰੂਰਤ ਹੈ।

RELATED ARTICLES

POPULAR POSTS