ਅਸਾਮ ਅਤੇ ਉਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਕੋਲੋਂ ਮੰਗਿਆ ਸਮਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਿਵਾਦਤ ਬਿਆਨ ਦੇਣ ਵਾਲੇ ਕਾਂਗਰਸ ਪਾਰਟੀ ਦੇ ਬੁਲਾਰੇ ਪਵਨ ਖੇੜਾ ਦੀ ਅੰਤਿ੍ਰਮ ਜ਼ਮਾਨਤ ਸ਼ੁੱਕਰਵਾਰ ਯਾਨੀ 3 ਮਾਰਚ ਤੱਕ ਵਧਾ ਦਿੱਤੀ ਗਈ ਹੈ। ਇਸ ਮਾਮਲੇ ’ਚ ਅਸਾਮ ਅਤੇ ਉਤਰ ਪ੍ਰਦੇਸ਼ ਸਰਕਾਰ ਨੇ ਆਪਣਾ ਜਵਾਬ ਦਾਖਲ ਕਰਨ ਲਈ ਸੁਪਰੀਮ ਕੋਰਟ ਤੋਂ ਸਮਾਂ ਮੰਗਿਆ ਸੀ। ਜਿਸ ਤੋਂ ਬਾਅਦ ਚੀਫ਼ ਜਸਟਿਸ ਆਫ਼ ਇੰਡੀਆ ਡੀ ਵਾਈ ਚੰਦਰਚੂਹੜ ਨੇ ਅਸਾਮ ਅਤੇ ਉਤਰ ਪ੍ਰਦੇਸ਼ ਸਰਕਾਰ ਨੂੰ 3 ਮਾਰਚ ਤੱਕ ਦਾ ਸਮਾਂ ਦਿੱਤਾ ਹੈ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਕਾਂਗਰਸੀ ਆਗੂ ਪਵਨ ਖੇੜਾ ਦੀ ਅੰਤਿ੍ਰਮ ਜ਼ਮਾਨਤ ਵੀ 3 ਮਾਰਚ ਤੱਕ ਵਧਾ ਦਿੱਤੀ ਗਈ ਹੈ। ਧਿਆਨ ਰਹੇ ਕਿ ਪਵਨ ਖੇੜਾ ’ਤੇ ਉਤਰ ਪ੍ਰਦੇਸ਼ ਅਤੇ ਅਸਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਿਵਾਦਤ ਬਿਆਨ ਦੇਣ ਤੋਂ ਬਾਅਦ 3 ਮਾਮਲੇ ਦਰਜ ਕੀਤੇ ਗਏ ਸਨ ਅਤੇ ਲੰਘੀ 23 ਫਰਵਰੀ ਨੂੰ ਪਾਰਟੀ ਸੰਮੇਲਨ ’ਚ ਦਿੱਲੀ ਤੋਂ ਰਾਏਪੁਰ ਜਾਂਦੇ ਸਮੇਂ ਅਸਾਮ ਪੁਲਿਸ ਨੇ ਪਵਨ ਖੇੜਾ ਨੂੰ ਫਲਾਈਟ ਤੋਂ ਉਤਾਰ ਕੇ ਗਿ੍ਰਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਖੇੜਾ ਨੂੰ ਰਾਹਤ ਦਿੰਦੇ ਹੋਏ 28 ਫਰਵੀ ਤੱਕ ਅੰਤਿ੍ਰਮ ਜ਼ਮਾਨਤ ਦਿੱਤੀ ਸੀ ਅਤੇ ਉਨ੍ਹਾਂ ਨੂੰ ਪੁਲਿਸ ਗਿ੍ਰਫਤਾਰੀ ਤੋਂ ਵੀ ਛੋਟ ਮਿਲ ਗਈ ਸੀ।