Breaking News
Home / ਪੰਜਾਬ / ਚੰਡੀਗੜ੍ਹ ਪੁਲਿਸ ’ਚ 953 ਕਾਂਸਟੇਬਲ ਹੋਣਗੇ ਭਰਤੀ

ਚੰਡੀਗੜ੍ਹ ਪੁਲਿਸ ’ਚ 953 ਕਾਂਸਟੇਬਲ ਹੋਣਗੇ ਭਰਤੀ

ਯੂਟੀ ਪ੍ਰਸ਼ਾਸਕ ਬੀਐਲ ਪੁਰੋਹਿਤ ਨੇ ਦਿੱਤੀ ਮਨਜੂਰੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਪੁਲਿਸ ’ਚ ਨੌਕਰੀ ਲੈਣ ਦੇ ਚਾਹਵਾਨਾਂ ਲਈ ਚੰਗੀ ਖਬਰ ਆਈ ਹੈ। ਪੁਲਿਸ ਵਿਭਾਗ ਵਿਚ 953 ਨਵੇਂ ਕਾਂਸਟੇਬਲ ਭਰਤੀ ਕੀਤੇ ਜਾਣਗੇ ਅਤੇ 31 ਮਾਰਚ 2023 ਤੋਂ ਪਹਿਲਾਂ ਇਹ ਭਰਤੀ ਮੁਕੰਮਲ ਹੋਣ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਯੂਟੀ ਦੇ ਪ੍ਰਸ਼ਾਸਕ ਬੀ.ਐਲ. ਪੁਰੋਹਿਤ ਨੇ ਇਸ ਕਾਂਸਟੇਬਲ ਭਰਤੀ ਨੂੰ ਲੈ ਕੇ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸਦੇ ਨਾਲ ਹੀ ਇਸ ਭਰਤੀ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਲਦੀ ਜਾਰੀ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਇਸ ਭਰਤੀ ਨੂੰ ਲੈ ਕੇ ਭਾਰਤ ਭਰ ਵਿਚੋਂ ਅਰਜ਼ੀਆਂ ਮੰਗੀਆਂ ਜਾਣਗੀਆਂ। ਹਾਲ ਹੀ ਵਿਚ ਸੈਕਟਰ 26 ਪੁਲਿਸ ਲਾਈਨ ਵਿਚ ਹੋਈ ਰੇਜਿੰਗ ਡੇਅ ਪਰੇਡ ਵਿਚ ਵੀ ਚੰਡੀਗੜ੍ਹ ਦੇ ਡੀਜੀਪੀ ਪ੍ਰਬੀਰ ਰੰਜਨ ਨੇ ਵਿਭਾਗ ਵਿਚ ਕਾਂਸਟੇਬਲ ਭਰਤੀ ਦਾ ਐਲਾਨ ਕੀਤਾ ਸੀ। ਹੁਣ ਵਿਭਾਗ ਵਿਚ ਕਾਂਸਟੇਬਲ ਭਰਤੀ ਨੂੰ ਲੈ ਕੇ ਜਲਦ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਇਹ ਵੀ ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲਿਸ ਵਿਚ 49 ਏਐਸਆਈ ਅਹੁਦਿਆਂ ਦੇ ਲਈ ਵੀ ਭਰਤੀ ਚੱਲ ਰਹੀ ਹੈ ਅਤੇ 18 ਤੋਂ 25 ਸਾਲ ਦੇ ਲੜਕੇ ਅਤੇ ਲੜਕੀਆਂ ਨੇ ਇਨ੍ਹਾਂ 49 ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਦਿੱਤੀਆਂ ਹਨ। ਡੀਆਈਜੀ-ਕਮ-ਚੇਅਰਮੈਨ ਸਿਲੈਕਸ਼ਨ ਬੋਰਡ, ਚੰਡੀਗੜ੍ਹ ਪੁਲਿਸ ਵਲੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਕਰੀਬ 12 ਸਾਲਾਂ ਬਾਅਦ ਚੰਡੀਗੜ੍ਹ ਪੁਲਿਸ ਵਿਚ ਏਐਸਆਈ ਦੇ ਅਹੁਦਿਆਂ ’ਤੇ ਭਰਤੀ ਹੋ ਰਹੀ ਹੈ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …