Breaking News
Home / ਪੰਜਾਬ / ਕੇਜਰੀਵਾਲ ਬਣਾਉਣਗੇ ਪੰਜਾਬ ਵਿਚ ਘਰ

ਕੇਜਰੀਵਾਲ ਬਣਾਉਣਗੇ ਪੰਜਾਬ ਵਿਚ ਘਰ

2ਆਮ ਆਦਮੀ ਪਾਰਟੀ ਲਈ ਪੰਜਾਬ ਦੀ ਚੋਣ ਬਹੁਤ ਅਹਿਮ : ਜਰਨੈਲ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਹੁਣ ਪੰਜਾਬ ਵਿਚ ਘਰ ਲੈਣਗੇ। ਇਹ ਘਰ ਕਿਰਾਏ ‘ਤੇ ਵੀ ਲਿਆ ਜਾ ਸਕਦਾ ਹੈ ਤੇ ਕੋਈ ਪਾਰਟੀ ਵਲੰਟੀਅਰ ਵੀ ਆਪਣਾ ਘਰ ਦੇ ਸਕਦਾ ਹੈ। ਸਤੰਬਰ ਮਹੀਨੇ ਤੋਂ ਕੇਜਰੀਵਾਲ 15 ਦਿਨ ਪੰਜਾਬ ਤੇ 15 ਦਿਨ ਦਿੱਲੀ ਰਿਹਾ ਕਰਨਗੇ। ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਜਰਨੈਲ ਸਿੰਘ ਨੇ ਇਹ ਗੱਲ ਕਹੀ ਹੈ। ਇਹ ਘਰ ਲੁਧਿਆਣਾ ਜਾਂ ਫਗਵਾੜਾ ਵਿਚ ਲਿਆ ਜਾ ਸਕਦਾ ਹੈ।
ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਪੰਜਾਬ ਦੀ ਚੋਣ ਬਹੁਤ ਅਹਿਮ ਹੈ। ਇਸ ਲਈ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋਣ ਲਈ ਕੇਜਰੀਵਾਲ ਮਹੀਨੇ ਵਿਚੋਂ 15 ਦਿਨ ਪੰਜਾਬ ‘ਚ ਹੀ ਰਿਹਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸੇ ਲਈ ਹੀ ਪਹਿਲਾਂ ਹੀ ਰਣਨੀਤੀ ਤਹਿਤ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …