-0.9 C
Toronto
Sunday, February 15, 2026
spot_img
Homeਪੰਜਾਬਹਨੀਪ੍ਰੀਤ ਦਾ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਛੱਡਿਆ ਸਾਥ

ਹਨੀਪ੍ਰੀਤ ਦਾ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਛੱਡਿਆ ਸਾਥ

ਸਿਰਸਾ : ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਤੋਂ ਡੇਰਾ ਪ੍ਰਬੰਧਕ ਕਮੇਟੀ ਨੇ ਪੱਲਾ ਝਾੜ ਲਿਆ ਹੈ। ਡੇਰਾ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਰੇ ਦਾ ਹਨੀਪ੍ਰੀਤ ਅਤੇ ਡਾ. ਆਦਿਤਯਾ ਇੰਸਾਂ ਨੂੰ ਭਜਾਉਣ ਵਿੱਚ ਕੋਈ ਹੱਥ ਨਹੀਂ ਹੈ। ਇਸ ਸਬੰਧੀ ਜੋ ਚਰਚਾ ਚੱਲ ਰਹੀ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ 25 ਅਗਸਤ ਤੋਂ ਬਾਅਦ ਹਨੀਪ੍ਰੀਤ ਨਾਲ ਡੇਰੇ ਦਾ ਕੋਈ ਸਬੰਧ ਨਹੀਂ ਰਿਹਾ, ਉਸ ਨੂੰ ਹੁਣ ਪੁਲਿਸ ਕੋਲ ਸਮਰਪਣ ਕਰ ਦੇਣਾ ਚਾਹੀਦਾ ਹੈ। ਵਿਪਾਸਨਾ ਇੰਸਾਂ ਨੇ ਕਿਹਾ ਕਿ ਡੇਰਾ ਮੁਖੀ ਦੀ ਗੁਫ਼ਾ ਬਾਰੇ ਜੋ ਗਲਤ ਗੱਲਾਂ ਮੀਡੀਆ ਵਿੱਚ ਆ ਰਹੀਆਂ ਹਨ, ਉਹ ਬੇਬੁਨਿਆਦ ਹਨ ਕਿਉਂਕਿ ਗੁਫ਼ਾ ਕੋਈ ਅਜਿਹੀ ਥਾਂ ਨਹੀਂ, ਜਿੱਥੇ ਗਲਤ ਕੰਮ ਹੁੰਦੇ ਹਨ। ਇਹ ਡੇਰਾ ਮੁਖੀ ਦੇ ਰਹਿਣ ਦਾ ਸਥਾਨ ਹੈ ਅਤੇ ਇੱਥੇ ਕੋਈ ਵੀ ਆ ਜਾ ਸਕਦਾ ਹੈ। ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਨੇ ਸਪੱਸ਼ਟ ਕੀਤਾ ਕਿ ਡੇਰਾ ਸਿਰਸਾ ਦਾ ਕੋਈ ਨਵਾਂ ਮੁਖੀ ਬਣਾਉਣ ਦਾ ਫਿਲਹਾਲ ਕੋਈ ਇਰਾਦਾ ਨਹੀਂ। ਗੁਰਮੀਤ ਰਾਮ ਰਹੀਮ ਹੀ ਡੇਰੇ ਦੇ ਗੱਦੀਨਸ਼ੀਨ ਬਣੇ ਰਹਿਣਗੇ।
ਜੇਲ੍ਹ ‘ਚੋਂ ਨਿਕਲ ਕੇ ਹਨੀਪ੍ਰੀਤ ਨੇ ਕੀਤੀ ਸੀ ਗੁਪਤ ਮੀਟਿੰਗ
ਰੋਹਤਕ : ਹਰਿਆਣਾ ਪੁਲਿਸ ਰਾਮ ਰਹੀਮ ਦੀ ਜਿਸ ਗੋਦ ਲਈ ਧੀ ਹਨੀਪ੍ਰੀਤ ਨੂੰ ਲੁਕਆਊਟ ਨੋਟਿਸ ਜਾਰੀ ਕਰਕੇ ਬੜੀ ਸਰਗਰਮੀ ਨਾਲ ਲੱਭ ਰਹੀ ਹੈ, ਉਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਪੂਰੀ ਸਕਿਉਰਿਟੀ ਨਾਲ ਫਤਿਆਬਾਦ ਲਈ ਰਵਾਨਾ ਕੀਤਾ ਸੀ। ਹਨੀਪ੍ਰੀਤ ਹੈਲੀਕਾਪਟਰ ‘ਚ ਰਾਮ ਰਹੀਮ ਨਾਲ ਸੁਨਾਰੀਆ ਜੇਲ੍ਹ ਆਈ ਸੀ। ਇੱਥੇ ਲਗਭਗ ਸਾਢੇ ਚਾਰ ਘੰਟੇ ਰਹਿਣ ਮਗਰੋਂ ਉਸ ਨੂੰ ਲੈਣ ਲਈ 4 ਵਿਅਕਤੀ ਗੱਡੀ ਵਿਚ ਆਏ ਸਨ। ਜੇਲ੍ਹ ਵਿਚੋਂ ਨਿਕਲ ਕੇ ਹਨੀਪ੍ਰੀਤ ਨੇ ਇਕ ਘੰਟਾ ਗੁਪਤ ਮੀਟਿੰਗ ਵੀ ਕੀਤੀ ਸੀ। ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਲਿਖਤੀ ਤੌਰ ‘ਤੇ ਦਿੱਤਾ ਸੀ ਕਿ ਉਹ ਫਤਿਆਬਾਦ ਪੁਲਿਸ ਦੇ ਕਾਂਸਟੇਬਲ ਵਿਕਾਸ ਨਾਲ ਫਤਿਆਬਾਦ ਜਾ ਰਹੀ ਹੈ। ਉਸ ਦੇ ਨਾਲ ਝੱਜਰ ਨਿਵਾਸੀ ਜਤਿੰਦਰ ਕੁਮਾਰ ਅਤੇ ਰੋਹਤਕ ਵਾਸੀ ਸੰਜੇ ਵੀ ਕਾਰ ਵਿਚ ਮੌਜੂਦ ਸਨ।

 

RELATED ARTICLES
POPULAR POSTS