12.7 C
Toronto
Friday, November 6, 2026
spot_img
Homeਹਫ਼ਤਾਵਾਰੀ ਫੇਰੀਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਕੈਨੇਡਾ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ...

ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਕੈਨੇਡਾ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ ਯੋਜਨਾ : ਸੋਨੀਆ ਸਿੱਧੂ

ਮਜ਼ਬੂਤ, ਸੁਰੱਖਿਅਤ ਅਤੇ ਖੁਸ਼ਹਾਲ ਕੈਨੇਡਾ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ ਯੋਜਨਾ : ਸੋਨੀਆ ਸਿੱਧੂਓਟਵਾ/ਪਰਵਾਸੀ ਨਿਊਜ਼ : ਕੈਨੇਡਾ ਦੀ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ, ਅਰਥਚਾਰੇ ਵਿੱਚ ਅਨੁਕੂਲਤਾ ਲਿਆਉਣ, ਫ਼ੌਜੀ ਸੁਰੱਖਿਆ ਦੀ ਸਮਰੱਥਾ ਨੂੰ ਵਧਾਉਣ ਅਤੇ ਅਨਿਸ਼ਚਿਤ ਵਿਸ਼ਵੀ ਵਾਤਾਵਰਣ ਦੇ ਮਾਹੌਲ ਵਿੱਚ ਦੇਸ਼ ਦੀ ਖ਼ੁਸ਼ਹਾਲੀ ਲਈ ਲੰਮੇਂ ਸਮੇਂ ਦੀ ਭਵਿੱਖਮਈ ਯੋਜਨਾ ਬਨਾਉਣ ਲਈ ਫ਼ੈੱਡਰਲ ਸਰਕਾਰ ਵੱਲੋਂ ਕੌਮੀ ਨੀਤੀ ਦੇ ਤਹਿਤ ‘ਪਲੈਨ ਫ਼ਾਰ ਏ ਸਟਰੌਂਗਰ ਕੈਨੇਡਾ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪਿਛਲੇ 20 ਸਾਲਾਂ ਤੋਂ ਬਾਅਦ ਕੈਨੇਡਾ ਦੀ ਪਹਿਲੀ ਕੌਮੀ ਸੁਰੱਖਿਆ ਵਿਆਪਕ ਨੀਤੀ ਹੈ ਅਤੇ ਇਹ ਕੈਨੇਡਾ ਦੇ ਅਜੋਕੇ ਬਦਲ ਰਹੇ ਘਰੇਲੂ ਅਤੇ ਵਿਸ਼ਵੀ ਹਾਲਾਤ ਨੂੰ ਦਰਸਾਉਂਦੀ ਹੈ।
ਇਸ ਪਲੈਨ ਦਾ ਇਹ ਮੰਨਣਾ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਅਤੇ ਕੌਮੀ ਸੁਰੱਖਿਆ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਇਸ ਸਮੇਂ ਜਦੋਂ ਕੈਨੇਡਾ ਵਿਸ਼ਵ-ਪੱਧਰ ‘ਤੇ ਅਰਥਚਾਰੇ ਦੀ ਅਨਿਸ਼ਚਤਤਾ ਅਤੇ ਸਪਲਾਈ-ਚੇਨ ਵਿਚਲੀਆਂ ਅੜਚਣਾ ਤੋਂ ਤੋਂ ਲੈ ਕੇ ਸਾਈਬਰ ਧਮਕੀਆਂ ਤੇ ਵਿਦੇਸ਼ੀ ਦਖ਼ਲ-ਅੰਦਾਜ਼ੀਆਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਰਿਹਾ ਹੈ, ਫ਼ੈੱਡਰਲ ਸਰਕਾਰ ਇਹ ਨੀਤੀ ਯਕੀਨੀ ਬਣਾ ਰਹੀ ਹੈ ਕਿ ਇਹ ਦੇਸ਼ ਮਜ਼ਬੂਤ ਅਤੇ ਸੁਰੱਖ਼ਿਅਤ ਰਹੇਗਾ ਅਤੇ ਵਿਸ਼ਵ-ਪੱਧਰ ਤੇ ਹੋਰ ਦੇਸ਼ਾਂ ਨਾਲ ਹਰ ਪੱਖੋਂ ਮੁਕਾਬਲਾ ਕਰੇਗਾ।
ਇਸ ਨੀਤੀ ਦੀਆਂ ਇਹ ਪੰਜ ਮੁੱਖ-ਪ੍ਰਾਥਮਿਕਤਾਵਾਂ ਹਨ :
* ਕੈਨੇਡਾ ਦੇ ਅਰਥਚਾਰੇ ਨੂੰ ਸੁਰੱਖ਼ਿਅਤ ਤੇ ਸਮਰੱਥ ਬਨਾਉਣਾ ਅਤੇ ਇਸ ਨੂੰ ਹੋਰ ਮਜ਼ਬੂਤ ਕਰਨਾ।
* ਅੰਤਰਰਾਸ਼ਟਰੀ ਭਾਈਵਾਲੀ ਵਿੱਚ ਵਿਭਿੰਨਤਾ ਅਤੇ ਅਨੁਸਾਸ਼ਨਕ ਵਿਦੇਸ਼ ਨੀਤੀ ਲਿਆਉਣਾ।
* ਕੈਨੇਡਾ ਦੀ ਫ਼ੌਜੀ ਤਾਕਤ ਦਾ ਮੁੜ-ਨਿਰਮਾਣ ਕਰਨਾ ਅਤੇ ਇਸ ਨੂੰ ਆਧੁਨਿਕ ਬਨਾਉਣਾ।
* ਕੈਨੇਡਾ-ਵਾਸੀਆਂ ਨੂੰ ਅਪਰਾਧਕ ਅਤੇ ਕੌਮੀ ਸੁਰੱਖਿਆ ਦੀਆਂ ਧਮਕੀਆਂ ਤੋਂ ਬਚਾਉਣਾ।
* ਬੌਧਿਕ ਸਮਰੱਥਾ ਨੂੰ ਵਧਾਉਣਾ ਅਤੇ ਅਤੀ ਨਾਜ਼ੁਕ ਇਨਫ਼ਰਾਸਟਰੱਕਚਰ ਦੀ ਸੁਰੱਖਿਆ ਕਰਨੀ। ਇਹ ਨੀਤੀ ਕੈਨੇਡਾ ਦੀ ਸਪਲਾਈ-ਚੇਨ ਨੂੰ ਮਜ਼ਬੂਤ ਕਰਨ, ਨੀਤੀਗਤ ਉਦਯੋਗਾਂ ਵਿੱਚ ਵਾਧਾ ਕਰਨ, ਨਵੀਂ ਖੋਜ ਵਿੱਚ ਸਹਾਇਤਾ ਕਰਨ, ਊਰਜਾ ਦੀ ਸੁਰੱਖਿਆ ਵਿੱਚ ਵਾਧਾ ਕਰਨ, ਨਾਜ਼ੁਕ ਤਕਨਾਲੌਜੀਆਂ ਨੂੰ ਬਚਾਉਣ, ਘਰੇਲੂ ਸੁਰੱਖਿਆ ਵਧਾਉਣ ਅਤੇ ਆਰਕਟਿਕ ਖੇਤਰ ਵਿੱਚ ਕੈਨੇਡਾ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਰੂਪ-ਰੇਖਾ ਤਿਆਰ ਕਰੇਗੀ। ਇਸ ਨੀਤੀ ਦੇ ਤਹਿਤ ਕੀਤਾ ਜਾ ਰਿਹਾ ਪੂੰਜੀ-ਨਿਵੇਸ਼ ਜਿੱਥੇ ਕੈਨੇਡਾ ਨੂੰ ਇੱਕ ਮਜ਼ਬੂਤ ਅਤੇ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਹੋਰ ਸਮਰੱਥ ਦੇਸ਼ ਵਜੋਂ ਵਿਸ਼ਵ-ਪੱਧਰ ‘ਤੇ ਲਿਆਏਗਾ, ਉੱਥੇ ਇਸਦੇ ਅਰਥਚਾਰੇ ਵਿੱਚ ਵਾਧਾ ਹੋਵੇਗਾ ਅਤੇ ਇੱਥੇ ਹੋਰ ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡਾ ਦੀ ਮਜ਼ਬੂਤੀ ਆਪਣੇ ਦੇਸ਼-ਵਾਸੀਆਂ ਲਈ ਸੁਰੱਖ਼ਿਅਤ ਅਤੇ ਖੁਸ਼ਹਾਲ ਭਵਿੱਖ ਬਨਾਉਣ ਦੀ ਯੋਗਤਾ ਵਿੱਚ ਹੈ। ਸਰਕਾਰ ਦੀ ‘ਪਲੈਨ ਫ਼ਾਰ ਏ ਸਟਰੌਂਗਰ ਕੈਨੇਡਾ’ ਇਹ ਮੰਨਦੀ ਹੈ ਕਿ ਦੇਸ਼ ਦੀ ਪ੍ਰਭੂਸੱਤਾ ਨੂੰ ਬਚਾਉਣ ਦਾ ਮਤਲਬ ਅਰਥਚਾਰੇ ਵਿੱਚ ਨਿਵੇਸ਼ ਕਰਨਾ, ਨਵੀਂ ਖੋਜ, ਨਵਾਂ ਇਨਫ਼ਰਾਸਟਰੱਕਚਰ, ਅਤੇ ਆਪਣੇ ਭਰੋਸੇਵੰਦ ਭਾਈਵਾਲਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਸ ਨੀਤੀ ਦੇ ਅਨੁਸਾਰ ਫ਼ੈੱਡਰਲ ਸਰਕਾਰ ਵੱਲੋਂ ਲਏ ਗਏ ਇਹ ਕਦਮ ਬਰੈਂਪਟਨ ਵਰਗੀ ਕਮਿਊਨਿਟੀ ਨੂੰ ਅੱਗੇ ਵੱਧਣ, ਹੋਰ ਨਿਵੇਸ਼ ਖਿੱਚਣ ਅਤੇ ਪਰਿਵਾਰਾਂ, ਵਰਕਰਾਂ ਤੇ ਸਥਾਨਕ ਬਿਜ਼ਨੈੱਸਾਂ ਨੂੰ ਹੋਰ ਨਵੇਂ ਮੌਕੇ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨਗੇ।”
ਬਰੈਂਪਟਨ ਕੈਨੇਡਾ ਦਾ ਇੱਕ ਤੇਜ਼ੀ ਨਾਲ ਵਿਕਾਸ ਕਰ ਰਿਹਾ ਸ਼ਹਿਰ ਹੈ ਅਤੇ ਇਹ ਹੈੱਲਥ ਕੇਅਰ, ਐਡਵਾਂਸਡ ਮੈਨੂਫੈਕਚਰਿੰਗ ਤਕਨਾਲੌਜੀਆਂ, ਟ੍ਰਾਂਸਪੋਰਟ, ਖੋਜ ਅਤੇ ਛੋਟੇ ਪੱਧਰ ਦੇ ਬਿਜ਼ਨੈੱਸਾਂ ਦੇ ਵਾਧੇ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ ਜੋ ਕੈਨੇਡਾ ਦੇ ਸਮਰੱਥ ਅਰਥਚਾਰੇ ਅਤੇ ਨਵੀਂ ਖੋਜ ਵਿੱਚ ਆਪਣਾ ਵਧੀਆ ਯੋਗਦਾਨ ਪਾ ਰਹੇ ਹਨ।
ਕੈਨੇਡਾ ਨੂੰ ਹੋਰ ਮਜ਼ਬੂਤ ਕਰਨ ਦੀ ਇਹ ਯੋਜਨਾ ਕੌਮੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਪੂਰਿਆਂ ਕਰੇਗੀ, ਦੇਸ਼ ਦੀ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਤੇ ਖੁਸ਼ਹਾਲ ਭਵਿੱਖ ਦੀ ਸਿਰਜਣਾ ਕਰੇਗੀ।

RELATED ARTICLES
POPULAR POSTS