Breaking News
Home / ਹਫ਼ਤਾਵਾਰੀ ਫੇਰੀ / ਨਿਊਰਾਲਿੰਕ ਜਿਹੀ ਤਕਨੀਕ ਜਲਦ ਪਹੁੰਚੇਗੀ ਘਰ-ਘਰ

ਨਿਊਰਾਲਿੰਕ ਜਿਹੀ ਤਕਨੀਕ ਜਲਦ ਪਹੁੰਚੇਗੀ ਘਰ-ਘਰ

ਹੁਣ ਦਿਮਾਗ ਦੇ ਡੇਟਾ ਦੀ ਖਰੀਦ-ਵਿਕਰੀ ਸ਼ੁਰੂ
ਕੰਪਨੀਆਂ ਜਾਣ ਲੈਣਗੀਆਂ ਕਿ ਤੁਸੀਂ ਕੀ ਕਰਨ ਦੀ ਸੋਚ ਰਹੇ ਹੋ
ਵਾਸ਼ਿੰਗਟਨ/ਬਿਊਰੋ ਨਿਊਜ਼ : ਕੁਝ ਸਾਲ ਪਹਿਲਾਂ ਤੱਕ ਅਸੀਂ ਗੂਗਲ ‘ਤੇ ਜੋ ਕੁਝ ਵੀ ਸਰਚ ਕਰਦੇ ਸੀ, ਉਸ ਨਾਲ ਜੁੜੇ ਇਸ਼ਤਿਹਾਰ ਸਾਡੇ ਫੋਨ ਅਤੇ ਕੰਪਿਊਟਰ ਵਿਚ ਦਿਸਣ ਲੱਗਦੇ ਸਨ। ਅੱਜ ਹਾਲਤ ਇਹ ਹੈ ਕਿ ਅਸੀਂ ਜੋ ਗੱਲ ਕਰੀਏ ਉਸ ਨਾਲ ਜੁੜੇ ਇਸ਼ਤਿਹਾਰ ਦਿਸਣ ਲੱਗਦੇ ਹਨ। ਪਰ, ਰੁਕੋ, ਇਹ ਅੰਤ ਨਹੀਂ ਹੈ। ਅਗਲੀ ਵਾਰ ਆਪ ਕੁਝ ਸੋਚੋ ਅਤੇ ਇਸ ਤੋਂ ਕੁਝ ਪਲਾਂ ਬਾਅਦ ਹੀ ਤੁਹਾਨੂੰ ਉਸ ਨਾਲ ਜੁੜੇ ਇਸ਼ਤਿਹਾਰ ਦਿਸਣ ਲੱਗਣ ਤਾਂ ਹੈਰਾਨ ਨਾ ਹੋਣਾ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਐਲਿਨ ਮਾਸਕ ਦੀ ਨਿਊਰਾਲਿੰਕ ਜਿਹੀ ਤਕਨੀਕ ਨਾਲ ਹੁਣ ਬ੍ਰੇਨ ਵੇਵਸ ਦੇ ਡੈਟਾ ਇਕੱਠੇ ਕੀਤੇ ਜਾ ਰਹੇ ਹਨ। ਨਿਊਰਾਲਿੰਕ ਇਕ ਦਿਮਾਗ ਨੂੰ ਪੜ੍ਹਨ ਵਾਲੀ ਮਸ਼ੀਨ ਹੈ। ਅਜਿਹੀ ਹੀ ਦੂਜੀਆਂ ਮਸ਼ੀਨਾਂ ਦੀ ਮੱਦਦ ਨਾਲ ਦਿਮਾਗ ਵਿਚੋਂ ਨਿਕਲਣ ਵਾਲੇ ਸਿਗਨਲ ਜਾਂ ਤਰੰਗਾਂ ਦੀ ਖਰੀਦ-ਵਿਕਰੀ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਹੁਣ ਕੰਪਨੀਆਂ ਪਤਾ ਲਗਾ ਲੈਣਗੀਆਂ ਕਿ ਤੁਸੀਂ ਕੀ ਅਤੇ ਕਿਸ ਤਰ੍ਹਾਂ ਕਰਨ ਦੀ ਸੋਚ ਰਹੇ। ਇਸਦੇ ਅਨੁਸਾਰ ਉਹ ਰਣਨੀਤੀ ਬਣਾਉਣਗੀਆਂ। ਇਸਦਾ ਇਸਤੇਮਾਲ ਇਸ਼ਤਿਹਾਰ ਜਾਂ ਨਵੇਂ ਪ੍ਰੋਡਕਟ ਵਿਚ ਸੰਭਵ ਹੈ। ਨਿਊਰੋ ਟੈਕਨਾਲੋਜੀ ਹੁਣ ਵਿਕਾਸ ਦੀ ਪਹਿਲੀ ਪੌੜੀ ‘ਤੇ ਹੈ। ਮੈਡੀਕਲ ਡਿਵਾਈਸ, ਈਈਜੀ ਮਸ਼ੀਨ, ਰੇਟਿਨਾ ਇੰਪਲਾਂਟਸ, ਮੈਡੀਟੇਸ਼ਨ ਹੈਡਬੈਂਡ ਅਤੇ ਕੁਝ ਡੇਟਿੰਗ ਐਪਸ ਵਿਚ ਇਸਦਾ ਇਸਤੇਮਾਲ ਹੋ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮੇਟਾ, ਐਪਲ ਅਤੇ ਸਨੈਪਚੈਟ ਜਿਹੀਆਂ ਕੰਪਨੀਆਂ ਦੇ ਜੁੜਨ ਨਾਲ ਨਿਊਰੋਟੇਕ ਕੁਝ ਸਾਲਾਂ ਵਿਚ ਹਰ ਘਰ ਵਿਚ ਮਿਲਣ ਵਾਲੇ ਐਡਸੈਟਸ, ਈਅਰਫੋਨ, ਕਲਾਈ ‘ਤੇ ਬੰਨ੍ਹਣ ਵਾਲੇ ਬੈਂਡ ਦੇ ਨਾਲ ਮੌਜੂਦ ਹੋਵੇਗੀ। ਇਸ ਨਾਲ ਕੰਪਨੀਆਂ ਦਿਮਾਗ ਦੀਆਂ ਗਤੀਵਿਧੀਆਂ ਰਿਕਾਰਡ ਕਰਕੇ ਉਸਦਾ ਡੈਟਾ ਬੇਸ ਤਿਆਰ ਕਰ ਸਕਣਗੀਆਂ। ਇਸਦਾ ਬਜ਼ਾਰ ਸਾਲ 2022 ਵਿਚ 1 ਲੱਖ ਕਰੋੜ ਰੁਪਏ ਦਾ ਸੀ। 2032 ਤੱਕ 11.53% ਦੀ ਵਾਧੇ ਦੇ ਨਾਲ ਇਸਦੇ 3 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਨਿਊਰੋ ਟੈਕ ਦੇ ਇਸ ਵਧਦੇ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਦਾ ਕੋਲੋਰਾਡੋ ਸੂਬਾ ਪਿਛਲੇ ਦਿਨੀਂ ਇਕ ਨਵਾਂ ਕਾਨੂੰਨ ਲਿਆਇਆ ਹੈ। ਇਸ ਵਿਚ ਨਿਊਰਲ ਅਤੇ ਬਾਇਓਲੌਜੀਕਲ ਡੈਟਾ ਨੂੰ ਨਿੱਜਤਾ ਦੇ ਕਾਨੂੰਨ ਦੇ ਤਹਿਤ ਬਤੌਰ ਸੰਵੇਦਨਸ਼ੀਲ ਸੂਚਨਾ ਸ਼ਾਮਲ ਕੀਤਾ ਗਿਆ ਹੈ। ਨਵਾਂ ਕਾਨੂੰਨ ਜੈਵਿਕ ਅਤੇ ਨਿਊਰਲ ਡੇਟਾ ਨੂੰ ਬਾਇਓਮੈਟ੍ਰਿਕ ਡੈਟਾ ਵਰਗੀ ਸਹੂਲਤ ਦਿੰਦਾ ਹੈ।

ਨਿਊਰਲ ਡੇਟਾ : ਦਿਮਾਗ ਪੜ੍ਹਨ ਵਾਲੀਆਂ ਮਸ਼ੀਨਾਂ ਨਾਲ ਬਦਲੇਗਾ ਭਵਿੱਖ
ਐਲਿਨ ਮਸਕ ਦੇ ਨਿਊਰਾਲਿੰਕ ਵਲੋਂ ਪੇਸ਼ ਬ੍ਰੇਨ ਕੰਪਿਊਟਰ ਇੰਟਰਫੇਸ ਦੀ ਮੱਦਦ ਨਾਲ ਮਰੀਜ਼ ਹੁਣ ਕੇਵਲ ਆਪਣੇ ਵਿਚਾਰਾਂ ਨਾਲ ਮਾਊਸ ਨੂੰ ਕੰਟਰੋਲ ਕਰਨ ਅਤੇ ਔਨਲਾਈਨ ਸ਼ਤਰੰਜ ਖੇਲਣ ਵਿਚ ਸਮਰੱਥ ਹੈ। ਉਥੇ, ਪਿਛਲੇ ਸਾਲ ਵਿਗਿਆਨਕ ਇਕ ਲਕਵਾਗ੍ਰਸਤ ਮਹਿਲਾ ਦੇ ਮੱਥੇ ਦੀਆਂ ਗਤੀਵਿਧੀਆਂ ਦਾ ਅਨੁਵਾਦ ਕਰਨ ਅਤੇ ਕੰਪਿਊਟਰ ਸਕਰੀਨ ‘ਤੇ ਇਕ ਅਵਤਾਰ ਦੇ ਮਾਧਿਅਮ ਨਾਲ ਉਸਦੀ ਗੱਲ ਅਤੇ ਚਿਹਰੇ ਦੇ ਭਾਵਾਂ ਨੂੰ ਸਮਝ ਵਿਚ ਸਫਲ ਰਹੇ।
ਦੁਰਉਪਯੋਗ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ
ਨਿਊਰੋ ਟੈਕਨਾਲੋਜੀ ਵਾਲੇ ਡਿਵਾਈਸ ਦਿਮਾਗ ਵਿਚ ਮੌਜੂਦ ਨਿਊਰਾਨਸ ਦੀ ਹਲਚਲ ਉਸ ਵਿਚੋਂ ਨਿਕਲਣ ਵਾਲੇ ਇਲੈਕਟ੍ਰੀਕਲ ਸਿਗਨਲ ਨੂੰ ਰਿਕਾਰਡ ਕਰਦੇ ਹਨ। ਇਹ ਤਰੰਗਾਂ ਭਾਵਨਾਵਾਂ ਅਤੇ ਇਰਾਦਿਆਂ ਨੂੰ ਕੋਸ਼ਿਕਾਵਾਂ ਦੇ ਨੈਟਵਰਕ ਦੀ ਮੱਦਦ ਨਾਲ ਸਰੀਰ ਵਿਚ ਪਹੁੰਚਾਉਂਦੀਆਂ ਹਨ। ਕੰਪਨੀਆਂ ਹੁਣ ਇਸ ਨਿਊਰਲ (ਕੋਸ਼ਿਕਾਵਾਂ) ਡੇਟਾ ਨਾਲ ਪਤਾ ਕਰ ਸਕਣਗੀਆਂ ਕਿ ਕੀ ਕਿਸੇ ਨੂੰ ਮਿਰਗੀ ਹੈ ਜਾਂ ਉਹ ਕਿਸ ਉਤਪਾਦ ਨੂੰ ਦੇਖ ਕੇ ਉਤਸਾਹਿਤ ਹੋ ਰਿਹਾ ਹੈ।
ਕੋਲੋਰਾਡੋ ਮੈਡੀਕਲ ਸੋਸਾਇਟੀ ਦੇ ਸ਼ੌਨ ਪੌਜਾਸਕੀ ਕਹਿੰਦੇ ਹਨ, ਅਸੀਂ ਪਹਿਲਾਂ ਕਦੀ ਅਜਿਹੀ ਸ਼ਕਤੀ ਦਾ ਇਸਤੇਮਾਲ ਨਹੀਂ ਦੇਖਿਆ ਹੈ। ਇਸ ਲਈ ਇਸਦੇ ਉਪਯੋਗ ਜਾਂ ਦੁਰਉਪਯੋਗ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …