-2.4 C
Toronto
Wednesday, January 21, 2026
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਸਪੈਲਿੰਗ ਬੀ ਮੁਕਾਬਲੇ ਕਰਵਾਏ ਗਏ

ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਸਪੈਲਿੰਗ ਬੀ ਮੁਕਾਬਲੇ ਕਰਵਾਏ ਗਏ

ਬਰੈਂਪਟਨ/ਬਿਊਰੋ ਨਿਊਜ਼ : ਸ਼ੁੱਕਰਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਸੈਸ਼ਨ 2017 ਦੇ ਸਪੈਲਿੰਗ ਬੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪਹਿਲੇ ਗਰੁੱਪ ਵਿੱਚ ਗ੍ਰੇਡ 3 ਤੋਂ 5 ਤੱਕ ਦੇ ਵਿਦਿਆਰਥੀਆਂ ਅਤੇ ਦੂਜੇ ਗਰੁੱਪ ਵਿੱਚ ਗ੍ਰੇਡ 6 ਤੋਂ 8 ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਚੁਣਨ ਲਈ ਕਲਾਸਾਂ ਵਿੱਚ ਟੈਸਟਾਂ ਦੇ ਤਿੰਨ ਰਾਊਂਡ ਕਰਵਾਏ ਗਏ। ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਉਤਸ਼ਾਹ ਦਿਖਾਇਆ। ਪਹਿਲੇ ਗਰੁੱਪ ਵਿੱਚੋਂ 24 ਅਤੇ ਦੂਜੇ ਗਰੁੱਪ ਦੇ ਵਿੱਚੋਂ ਵੀ 24 ਵਿਦਿਆਰਥੀ ਚੁਣੇ ਗਏ। ਮਨਦੀਪ ਸੈਮੀ ਨੇ ਸਾਰੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਮਿਸਟਰ ਟਿਮ ਗੂਟਰ, ਮਿਸਟਰ ਸੋਹੇਲ ਨਦੀਮ ਅਤੇ ਅੰਜੂ ਸੈਣੀ ਨੇ ਜੱਜਾਂ ਦੀ ਭੂਮਿਕਾ ਨਿਭਾਈ। ਨਵਜੀਤ ਕੌਰ ਧਾਲੀਵਾਲ ਅਤੇ ਮਿਸਟਰ ਕੌਪਸਟੇਕ ਨੇ ਸਪੈਲਿੰਗ ਉਚਾਰਣ ਦੀ ਡਿਊਟੀ ਨਿਭਾਈ। ਪਹਿਲੇ ਗਰੁੱਪ ਦੇ ਬੱਚਿਆਂ ਵਿੱਚੋਂ ਸਿਫਤ ਕੌਰ ਬੈਨੀਪਾਲ 5ਸੀ ਅਤੇ ਦੂਜੇ ਗਰੁੱਪ ਦੇ ਬੱਚਿਆਂ ਵਿੱਚੋਂ ਸ਼ਰਨ ਕੌਰ ਚੀਮਾ 8ਬੀ ਨੇ ਪਹਿਲੇ ਸਥਾਨ ਤੇ ਆ ਕੇ 10 ਇੰਚ ਦੇ ਸੈਮਸੰਗ ਦੇ ਆਈ ਪੈਡ ਇਨਾਮ ਵਜੋਂ ਪ੍ਰਾਪਤ ਕੀਤੇ। ਖਾਲਸਾ ਕਮਿਉਨਿਟੀ ਸਕੂਲ ਵਿੱਚ ਬੱਚਿਆਂ ਦੀ ਸਖਸ਼ੀਅਤ ਨੂੰ ਉਭਾਰਨ ਲਈ ਸਾਰਾ ਸਾਲ ਇਹੋ ਜਿਹੇ ਵਿੱਦਿਅਕ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿਨ੍ਹਾਂ ਵਿੱਚ ਬੱਚਿਆਂ ਦੀ ਕਾਬਲੀਅਤ ਦੀ ਪਰਖ ਕੀਤੀ ਜਾਂਦੀ ਹੈ।

RELATED ARTICLES
POPULAR POSTS