2.6 C
Toronto
Friday, November 7, 2025
spot_img
Homeਕੈਨੇਡਾ'ਮੇਲਾ ਤੀਆਂ ਦਾ' 31 ਜੁਲਾਈ ਨੂੰ

‘ਮੇਲਾ ਤੀਆਂ ਦਾ’ 31 ਜੁਲਾਈ ਨੂੰ

ਮਲਿਕਾ-ਜੋਤੀ ਤੇ ਔਜਲਾ ਬ੍ਰਦਰਜ਼ ਪਹੁੰਚਣਗੇ
ਟੋਰਾਂਟੋ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਨੇਡੀਅਨ ਇੰਟਰਕਲਚਰਲ ਐਸੋਸੀਏਸ਼ਨ ਫਾਰ ਕਮਿਊਨਿਟੀ ਡਿਵੈਲਪਮੈਂਟ ਵੱਲੋਂ ઑ’ਮੇਲਾ ਤੀਆਂ ਦਾ’਼ 31 ਜੁਲਾਈ 2022 ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ 3895 ਮੈਕਨੀਕੋਲ ਐਵੇਨਿਊ, ਟੋਰਾਂਟੋ ਵਿਖੇ ਸਥਿੱਤ ਗਰੈਂਡ ਸਿਨਾਮੋਨ ਬੈਂਕੁਅਟ ਤੇ ਕਨਵੈਨਸ਼ਨ ਸੈਂਟਰ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਨ ਰੰਧਾਵਾ ਨੇ ਦੱਸਿਆ ਕਿ ਇਸ ਸਾਲ ਪੰਜਾਬੀ ਗਾਇਕੀ ਦੇ ਨਾਮਵਰ ਗਾਇਕ ਪਹੁੰਚ ਰਹੇ ਹਨ ਜਿਨ੍ਹਾਂ ਵਿੱਚ ਮਲਿਕਾ-ਜੋਤੀ ਤੇ ਔਜਲਾ ਬ੍ਰਦਰਜ਼ ਦੇ ਨਾਮ ਸ਼ਾਮਿਲ ਹਨ।
ਇਹਨਾਂ ਤੋਂ ਬਿਨਾਂ ਜਿਥੇ ਸਥਾਨਕ ਕਲਾਕਾਰਾਂ ਵੱਲੋਂ ਗਾਇਕੀ ਦੇ ਜੌਹਰ ਵਿਖਾਏ ਜਾਣਗੇ, ਉਥੇ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਜਾਵੇਗਾ।
ਇਸ ਮੇਲੇ ਵਿੱਚ ਬੁਲਾਏ ਗਏ ਮਹਿਮਾਨ ਦਰਸ਼ਕਾਂ ਨੂੰ ਚਾਹ-ਪਾਣੀ ਸਨੈਕਸ ਤੇ ਲੰਚ ਵੀ ਪੇਸ਼ ਕੀਤਾ ਜਾਵੇਗਾ। ਸੁਆਣੀਆਂ ਲਈ ਵੱਖ ਵੱਖ ਪੰਜਾਬੀ ਸੂਟਾਂ ਤੇ ਗਹਿਣਿਆਂ ਦੇ ਸਟਾਲ ਵੀ ਹੋਣਗੇ।
ਇਸ ਮੇਲੇ ਨੂੰ ਬਹੁਤ ਸਾਰੇ ਬਿਜਨੈਸ ਸਪਾਂਸਰਜ਼ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਤੇ ਇਸ ਮੇਲੇ ਵਿੱਚ ਸ਼ਾਮਿਲ ਹੋਣ ਲਈ ਫੋਨ ਨੰਬਰ 416-737-2520 ਜਾਂ 647-771-4910 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS