ਮਿਸੀਸਾਗਾ/ਬਿਊਰੋ ਨਿਊਜ਼ : ਲੰਘੀ 25 ਅਪਰੈਲ ਨੂੰ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਅਗਵਾਈ ਹੇਠ ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਾਲ 2019 ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ਕੀਤੀ ਗਈ।
25 ਮਈ 2019 ਸਨਿਚਰਵਾਰ ਨੂੰ ਮਿੱਸੀਸਾਗਾ ਦੇ ਨੈਸ਼ਨਲ ਬੈਨਕੁਇਟ ਹਾਲ ਵਿੱਚ 10 ਤੋਂ 3 ਵਜੇ ਤੱਕ ਜਨਰਲ ਬਾਡੀ ਮੀਟਿੰਗ ਹੋਵੇਗੀ, ਜਿਸ ਵਿੱਚ ਪ੍ਰੋਗਰਾਮਾਂ ਬਾਰੇ ਵਿਚਾਰ ਕੀਤੀ ਜਾਵੇਗੀ ਅਤੇ ਦਿਨ ਪੱਕੇ ਕੀਤੇ ਜਾਣਗੇ। ਇਹ ਬੈਨਕੁਇਟ ਹਾਲ 7355 ਟੌਰਬਰਮ ਰੋਡ (ਮਿਸੀਸਾਗਾ) ਵਿਖੇ ਡਰਿਊ ਰੋਡ ਅਤੇ ਕਿੰਬਲ ਸਟ੍ਰੀਟ ਵਿਚਕਾਰ ਹੈ। ਇਸ ਮੀਟਿੰਗ ਵਿੱਚ ਕੇਵਲ ਮੈਂਬਰ ਹੀ ਭਾਗ ਲੈ ਸਕਦੇ ਹਨ। ਚਾਹ ਨਾਸ਼ਤਾ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਜਿਸਦੀ ਭੇਟਾ 20 ਡਾਲਰ ਹੋਵੇਗੀ।
ਲੇਡੀਜ਼ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਅਤੇ ਲੇਡੀਜ਼ ਤੋਂ ਕੋਈ ਭੇਟਾ ਨਹੀਂ ਲਈ ਜਾਵੇਗੀ। ਲੇਡੀਜ਼ ਲਈ ਤੰਬੋਲਾ ਖੇਡਣ ਦਾ ਪ੍ਰਬੰਧ ਕੀਤਾ ਗਿਆ ਹੈ। ਕੈਨੇਡਾ ਵਿੱਚ ਆਏ ਨਵੇਂ ਸਾਬਕਾ ਥਲ ਸੈਨਾ, ਵਾਯੂ ਸੈਨਾ, ਨੌ ਸੈਨਾ, ਬੀ.ਐਸ.ਐਫ.ਅਤੇ ਆਈ.ਟੀ.ਬੀ.ਪੀ.ਦੇ ਕਰਮਚਾਰੀ ਵੀ ਹਾਜਰੀ ਭਰ ਕੇ ਮੈਂਬਰ ਬਣ ਸਕਦੇ ਹਨ। ਹੋਰ ਜਾਣਕਾਰੀ ਲਈ ਹੇਠਾਂ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਲੈ.ਕ. ਨਰਵੰਤ ਸਿੰਘ ਸੋਹੀ 905-741-2666 , ਕੈਪਟਨ ਰਣਜੀਤ ਸਿੰਘ ਧਾਲੀਵਾਲ 647-741-9001, ਕੈਪਟਨ ਰਾਜਿੰਦਰ ਸਿੰਘ ਸਰਾਂ 416-846-8273
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …