-2.4 C
Toronto
Wednesday, January 21, 2026
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦਿਓਗੜ੍ਹ ’ਚ ਹਵਾਈ ਅੱਡੇ ਦਾ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦਿਓਗੜ੍ਹ ’ਚ ਹਵਾਈ ਅੱਡੇ ਦਾ ਕੀਤਾ ਉਦਘਾਟਨ

16,800 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦਿਓਗੜ੍ਹ ’ਚ 657 ਏਕੜ ਰਕਬੇ ਵਿੱਚ ਉਸਾਰੇ ਗਏ ਹਵਾਈ ਅੱਡੇ ਦਾ ਅੱਜ ਮੰਗਲਵਾਰ ਨੂੰ ਉਦਘਾਟਨ ਕੀਤਾ। ਇਸ ਹਵਾਈ ਅੱਡੇ ਦੇ ਨਿਰਮਾਣ ’ਤੇ 401 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦਿਓਗੜ੍ਹ-ਕੋਲਕਾਤਾ ਇੰਡੀਗੋ ਉਡਾਣ ਨੂੰ ਵੀ ਰਵਾਨਾ ਕੀਤਾ। ਇਸ ਹਵਾਈ ਅੱਡੇ ਦੀ ਪੱਟੀ 2500 ਮੀਟਰ ਲੰਬੀ ਹੈ ਜਿਸ ਉੱਤੇ ਏਅਰਬੱਸ ਏ-320 ਵਰਗੇ ਜਹਾਜ਼ ਉਤਰ ਵੀ ਸਕਦੇ ਹਨ ਤੇ ਉਡਾਣ ਵੀ ਭਰ ਸਕਦੇ ਹਨ। ਸਮਾਗਮ ਮੌਕੇ ਹਾਜ਼ਰ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਹਵਾਈ ਅੱਡੇ ਨੂੰ ਰਾਂਚੀ, ਪਟਨਾ ਦੇ ਦਿੱਲੀ ਨਾਲ ਜੋੜਿਆ ਜਾਵੇਗਾ। ਦੱਸਣਯੋਗ ਹੈ ਕਿ ਦਿਓਗੜ੍ਹ ਹਵਾਈ ਅੱਡੇ ਦਾ ਨੀਂਹ ਪੱਥਰ ਮੋਦੀ ਨੇ 25 ਮਈ 2018 ਨੂੰ ਰੱਖਿਆ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਕਾਰੋ-ਅੰਗੁਲ ਗੈਸ ਪਾਈਪਲਾਈਨ ਵੀ ਲਾਂਚ ਕੀਤੀ ਜਿਸ ਨਾਲ ਝਾਰਖੰਡ ਤੇ ਉੜੀਸਾ ਦੇ 11 ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਤਰ੍ਹਾਂ ਮੋਦੀ ਨੇ ਝਾਰਖੰਡ ਵਿੱਚ ਕੁੱਲ 16,800 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਕੀਤੇ।

 

RELATED ARTICLES
POPULAR POSTS