12.7 C
Toronto
Saturday, October 18, 2025
spot_img
Homeਭਾਰਤਜਨਸੰਖਿਆ ਦੇ ਮਾਮਲੇ ’ਚ ਭਾਰਤ ਛੇਤੀ ਹੀ ਚੀਨ ਨੂੰ ਪਛਾੜ ਦੇਵੇਗਾ

ਜਨਸੰਖਿਆ ਦੇ ਮਾਮਲੇ ’ਚ ਭਾਰਤ ਛੇਤੀ ਹੀ ਚੀਨ ਨੂੰ ਪਛਾੜ ਦੇਵੇਗਾ

ਚੀਨ ’ਚ ਜਨਮ ਦਰ ਘਟਣ ਕਾਰਨ ਆਬਾਦੀ ਘਟੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਜਨਸੰਖਿਆ ਦੇ ਮਾਮਲੇ ਵਿਚ ਛੇਤੀ ਹੀ ਚੀਨ ਨੂੰ ਪਛਾੜ ਸਕਦਾ ਹੈ। ਚੀਨ ਨੇ ਦੇਸ਼ ਵਿਚ ਬਜ਼ੁਰਗਾਂ ਦੀ ਵਧਦੀ ਆਬਾਦੀ ਅਤੇ ਘਟਦੀ ਜਨਮ ਦਰ ਦੇ ਕਾਰਨ ਹਾਲ ਹੀ ਦੇ ਸਾਲਾਂ ’ਚ ਪਹਿਲੀ ਵਾਰ ਕੁੱਲ ਆਬਾਦੀ ’ਚ ਗਿਰਾਵਟ ਦਾ ਐਲਾਨ ਕੀਤਾ ਹੈ। ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ ਚੀਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ 2022 ਦੇ ਅੰਤ ਵਿੱਚ 8,50,000 ਘੱਟ ਆਬਾਦੀ ਰਹੀ। ਬਿਊਰੋ ਸਿਰਫ ਮੁੱਖ ਭੂਮੀ ਚੀਨ ਦੀ ਆਬਾਦੀ ਦੀ ਗਿਣਤੀ ਕਰਦਾ ਹੈ, ਹਾਂਗਕਾਂਗ, ਮਕਾਓ ਅਤੇ ਸਵੈ-ਸ਼ਾਸਨ ਵਾਲੇ ਤਾਇਵਾਨ ਦੇ ਨਾਲ-ਨਾਲ ਵਿਦੇਸ਼ੀ ਨਿਵਾਸੀਆਂ ਨੂੰ ਛੱਡ ਦਿੰਦਾ ਹੈ। ਬਿਊਰੋ ਨੇ ਕਿਹਾ ਕਿ ਦੇਸ਼ ਦੀ ਆਬਾਦੀ 1.041 ਕਰੋੜ ਮੌਤਾਂ ਦੇ ਮੁਕਾਬਲੇ 9.56 ਲੱਖ ਜਨਮ ਦੇ ਨਾਲ 1.411.75 ਅਰਬ ਰਹਿ ਗਈ ਹੈ। ਇਨ੍ਹਾਂ ਵਿੱਚੋਂ 72.206 ਕਰੋੜ ਪੁਰਸ਼ ਅਤੇ 68.969 ਕਰੋੜ ਔਰਤਾਂ ਹਨ। ਚੀਨ ਲੰਬੇ ਸਮੇਂ ਤੋਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਰਿਹਾ ਹੈ ਪਰ ਭਾਰਤ ਜਲਦੀ ਹੀ ਇਸ ਨੂੰ ਪਛਾੜ ਸਕਦਾ ਹੈ। ਇਸੇ ਦੌਰਾਨ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪਿਛਲੇ ਸਾਲ ਲਾਈਆਂ ਗਈਆਂ ਪਾਬੰਦੀਆਂ ਅਤੇ ਰੀਅਲ ਅਸਟੇਟ ਖੇਤਰ ਵਿਚ ਆਈ ਮੰਦੀ ਕਾਰਨ ਚੀਨ ਦੀ ਆਰਥਿਕ ਵਿਕਾਸ ਦਰ 2022 ਵਿਚ ਤਿੰਨ ਫੀਸਦੀ ’ਤੇ ਆ ਗਈ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਇਹ 50 ਸਾਲਾਂ ਵਿੱਚ ਦੂਜੀ ਸਭ ਤੋਂ ਘੱਟ ਵਿਕਾਸ ਦਰ ਹੈ। ਇਸ ਤੋਂ ਪਹਿਲਾਂ 1974 ਵਿੱਚ ਚੀਨ ਦੀ ਵਿਕਾਸ ਦਰ 2.3 ਫ਼ੀਸਦ ਸੀ।

 

RELATED ARTICLES
POPULAR POSTS