Breaking News
Home / ਭਾਰਤ / ਬੈਂਕ ਖਾਤਿਆਂ ਨਾਲ ਆਧਾਰ ਲਿੰਕ ਕਰਨਾ ਜ਼ਰੂਰੀ ਨਹੀਂ : ਸੁਪਰੀਮ ਕੋਰਟ

ਬੈਂਕ ਖਾਤਿਆਂ ਨਾਲ ਆਧਾਰ ਲਿੰਕ ਕਰਨਾ ਜ਼ਰੂਰੀ ਨਹੀਂ : ਸੁਪਰੀਮ ਕੋਰਟ

ਕਿਹਾ, ਗੈਰ ਕਾਨੂੰਨੀ ਪਰਵਾਸੀਆਂ ਨੂੰ ਨਾ ਮਿਲੇ ਅਧਾਰ ਕਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਅੱਜ ਆਧਾਰ ਕਾਰਡ ਉਤੇ ਅਹਿਮ ਫੈਸਲਾ ਦਿੰਦਿਆਂ ਕਿਹਾ ਹੈ ਕਿ ਬੈਂਕ ਖਾਤਿਆਂ ਨਾਲ ਆਧਾਰ ਲਿੰਕ ਕਰਨਾ ਜ਼ਰੂਰੀ ਨਹੀਂ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਇਨਕਮ ਟੈਕਸ ਭਰਨ ਲਈ ਆਧਾਰ ਨੂੰ ਜ਼ਰੂਰੀ ਦੱਸਿਆ ਹੈ ਅਤੇ ਪੈਨ ਕਾਰਡ ਲਈ ਵੀ ਆਧਾਰ ਦੇਣਾ ਲਾਜ਼ਮੀ ਹੋਵੇਗਾ। ਮਾਨਯੋਗ ਜੱਜ ਏ.ਕੇ. ਸੀਕਰੀ ਨੇ ਇਹ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਆਧਾਰ ਆਮ ਆਦਮੀ ਦੀ ਸਿਰਫ ਇੱਕ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਬੈਂਕ ਖਾਤੇ, ਮੋਬਾਈਲ ਸਿੱਮ ਅਤੇ ਵਿਦਿਆਰਥੀ ਦੇ ਸਕੂਲ ਵਿਚ ਦਾਖਲੇ ਲਈ ਆਧਾਰ ਨੰਬਰ ਜ਼ਰੂਰੀ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਆਧਾਰ ਹੋਰ ਪਹਿਚਾਣ ਪੱਤਰਾਂ ਤੋਂ ਬਿਲਕੁਲ ਵੱਖ ਹੈ, ਇਸ ਦਾ ਡੁਪਲੀਕੇਟ ਬਣਾਉਣਾ ਸੰਭਵ ਨਹੀਂ ਹੈ। ਪਰ ਸਰਕਾਰ ਇਹ ਵੀ ਯਕੀਨੀ ਬਣਾਵੇ ਕਿ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਅਧਾਰ ਕਾਰਡ ਨਾ ਮਿਲੇ।

Check Also

ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ

  ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …