5.7 C
Toronto
Tuesday, October 28, 2025
spot_img
Homeਭਾਰਤਸੁਖਦੇਵ ਸਿੰਘ ਢੀਂਡਸਾ ਦੇ ਤੇਵਰ ਬਾਦਲਾਂ ਖਿਲਾਫ ਹੋਣ ਲੱਗੇ ਤਿੱਖੇ

ਸੁਖਦੇਵ ਸਿੰਘ ਢੀਂਡਸਾ ਦੇ ਤੇਵਰ ਬਾਦਲਾਂ ਖਿਲਾਫ ਹੋਣ ਲੱਗੇ ਤਿੱਖੇ

ਕਿਹਾ – ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ‘ਤੇ ਹੀ ਇਕ ਹੀ ਪਰਿਵਾਰ ਦਾ ਕਬਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਹਿਲੀ ਵਾਰ ਬਿਨਾਂ ਨਾਮ ਲਏ ਬਾਦਲ ਪਰਿਵਾਰ ‘ਤੇ ਹਮਲਾ ਕੀਤਾ ਅਤੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ‘ਤੇ ਇੱਕ ਪਰਿਵਾਰ ਹਾਵੀ ਹੈ। ਉਨ੍ਹਾਂ ਕਿਹਾ ਕਿ ਇਸ ਹਾਲਤ ਨੂੰ ਬਦਲਣ ਦੀ ਲੋੜ ਹੈ ਅਤੇ ਪਹਿਲਾਂ ਵਾਂਗ ਰਵਾਇਤੀ ਅਕਾਲੀ ਦਲ ਅਤੇ ਇਸ ਦੀ ਰਵਾਇਤ ਦੀ ਬਹਾਲੀ ਜ਼ਰੂਰੀ ਹੈ। ਢੀਂਡਸਾ ਨੇ ਕਿਹਾ ਕਿ 14 ਦਸੰਬਰ ਨੂੰ ਅੰਮ੍ਰਿਤਸਰ ਵਿਚ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਮੌਕੇ ਕੀਤੀ ਜਾ ਰਹੀ ਕਾਨਫ਼ਰੰਸ ਵਿਚ ਕਈ ਮੁੱਦੇ ਵਿਚਾਰੇ ਜਾਣਗੇ। ਧਿਆਨ ਰਹੇ ਕਿ ਸੁਖਦੇਵ ਸਿੰਘ ਢੀਂਡਸਾ ਟਕਸਾਲੀ ਅਕਾਲੀਆਂ ਨਾਲ ਮਿਲ ਕੇ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣਗੇ ਅਤੇ ਇਸ ਸਬੰਧੀ ਉਨ੍ਹਾਂ ਦੀ ਟਕਸਾਲੀਆਂ ਨਾਲ ਗੱਲਬਾਤ ਵੀ ਹੋ ਗਈ ਹੈ। ਢੀਂਡਸਾ ਨੇ ਸਪਸ਼ਟ ਸੰਕੇਤ ਵੀ ਦਿੱਤੇ ਕਿ ਉਹ ਹੁਣ ਸਰਗਰਮ ਹੋ ਕੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਖਿਲਾਫ ਝੰਡਾ ਚੁੱਕਣ ਦੀ ਤਿਆਰੀ ਵਿਚ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਜਿਹੜੇ ਅਕਾਲੀ ਦਲ ਵਲੋਂ ਲਹਿਰਾਗਾਗਾ ਤੋਂ ਵਿਧਾਇਕ ਹਨ, ਦਾ ਕਹਿਣਾ ਹੈ ਕਿ ਉਹ ਹਮੇਸ਼ਾ ਅਕਾਲੀ ਦਲ ਨਾਲ ਖੜ੍ਹੇ ਰਹਿਣਗੇ।

RELATED ARTICLES
POPULAR POSTS