ਪੁਲਿਸ ਨੇ ਡੇਰੇ ਵਿਚੋਂ 33 ਲਾਇਸੰਸੀ ਹਥਿਆਰ ਕੀਤੇ ਬਰਾਮਦ
ਸਿਰਸਾ/ਬਿਊਰੋ ਨਿਊਜ਼
ਬਲਾਤਕਾਰੀ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਡੇਰਾ ਸਿਰਸਾ ਨੂੰ ਫੌਜ ਨੇ ਘੇਰ ਰੱਖਿਆ ਹੈ। ਪ੍ਰਸਾਸ਼ਨ ਵੱਲੋਂ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਸਖ਼ਤੀ ਕੀਤੀ ਜਾ ਰਹੀ ਹੈ। ਸਿਰਸਾ ਦੀ ਥਾਣਾ ਸਦਰ ਪੁਲਿਸ ਨੇ ਡੇਰਾ ਸਿਰਸਾ ਵਿਚੋਂ 33 ਲਾਇਸੰਸੀ ਹਥਿਆਰ ਬਰਾਮਦ ਕੀਤੇ ਹਨ। ਇਹ ਸਾਰੇ ਹਥਿਆਰ ਡੇਰਾ ਸਿਰਸਾ ਦੇ ਸੇਵਾਦਾਰਾਂ ਦੇ ਨਾਂ ਜਾਰੀ ਹੋਏ ਹਨ। ਸਿਰਸਾ ਦੇ ਥਾਣਾ ਸਦਰ ਮੁਖੀ ਦਿਨੇਸ਼ ਕੁਮਾਰ ਮੁਤਾਬਕ ਹਾਲੇ ਵੀ ਡੇਰਾ ਸਿਰਸਾ ਵਿਚ 34 ਲਾਇਸੰਸੀ ਹਥਿਆਰ ਹਨ। ਪੁਲਿਸ ਨੇ ਸਖ਼ਤੀ ਨਾਲ ਕਿਹਾ ਹੈ ਕਿ ਜਿਸ ਨੇ ਹਥਿਆਰ ਜਮ੍ਹਾਂ ਨਹੀਂ ਕਰਵਾਏ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੇਤੇ ਰਹੇ ਕਿ ਰਾਮ ਰਹੀਮ ਦੀ ਪੰਚਕੂਲਾ ਵਿਚ 25 ਅਗਸਤ ਨੂੰ ਹੋਈ ਪੇਸ਼ੀ ਤੋਂ ਬਾਅਦ ਲੋਕਾਂ ਨੇ ਜੰਮ ਕੇ ਭੰਨਤੋੜ ਕੀਤੀ ਸੀ। ਹੁਣ ਪੰਚਕੁਲਾ ਵਰਗੀ ਕੋਈ ਹੋਰ ਹਿੰਸਕ ਘਟਨਾ ਨਾ ਵਾਪਰਨ ਦੇ ਡਰ ਤੋਂ ਹਰਿਆਣਾ ਪੁਲਿਸ ਪਹਿਲਾਂ ਤੋਂ ਹੀ ਚੌਕਸੀ ਕਰ ਰਹੀ ਹੈ।