Breaking News
Home / ਪੰਜਾਬ / ਮੁਹਾਲੀ ਵਿਚ ਗੁਰਦੁਆਰੇ ‘ਚ ‘ਲਵ ਮੈਰਿਜਾਂ’ ਕਰਾਉਣ ਵਾਲਾ ਹੈੱਡ ਗ੍ਰੰਥੀ ਗ੍ਰਿਫਤਾਰ

ਮੁਹਾਲੀ ਵਿਚ ਗੁਰਦੁਆਰੇ ‘ਚ ‘ਲਵ ਮੈਰਿਜਾਂ’ ਕਰਾਉਣ ਵਾਲਾ ਹੈੱਡ ਗ੍ਰੰਥੀ ਗ੍ਰਿਫਤਾਰ

ਮਿਲੀ ਜ਼ਮਾਨਤ, ਪੁਲਿਸ ਕਰ ਰਹੀ ਹੈ ਜਾਂਚ
ਮੋਹਾਲੀ/ਬਿਊਰੋ ਨਿਊਜ਼
ਮੋਹਾਲੀ ਦੇ ਫੇਜ਼-6 ਵਿਚ ਸਥਿਤ ਗੁਰਦੁਆਰਾ ਸਾਹਿਬ ‘ਚ ਨਾਬਾਲਗਾਂ ਦੀਆਂ ਲਵ ਮੈਰਿਜਾਂ ਕਰਾਉਣ ਵਾਲੇ ਹੈੱਡ ਗ੍ਰੰਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਹੈੱਡ ਗ੍ਰੰਥੀ ਸੁਰਜੀਤ ਸਿੰਘ ਨੇ ਆਪਣੇ ਘਰ ਵਿਚ ਹੀ ਗੁਰਦੁਆਰਾ ਬਣਾਇਆ ਹੋਇਆ ਹੈ, ਜਿੱਥੇ ਉਹ ਘਰੋਂ ਭੱਜ ਕੇ ਲਵ ਮੈਰਿਜ ਕਰਾਉਣ ਆਉਣ ਵਾਲਿਆਂ ਦਾ ਵਿਆਹ ਕਰਵਾ ਦਿੰਦਾ ਸੀ ਅਤੇ ਫਿਰ ਉਨ੍ਹਾਂ ਨੂੰ ਸਰਟੀਫਿਕੇਟ ਵੀ ਦੇ ਦਿੰਦਾ ਸੀ। ਬਰਨਾਲਾ ਦੀ ਲੜਕੀ ਅਤੇ ਮੋਗਾ ਦੇ ਪਿੰਡ ਬਿਲਾਸਪੁਰ ਦੇ ਨਾਬਾਲਗ ਲੜਕੇ ਦਾ ਵਿਆਹ ਵੀ ਸੁਰਜੀਤ ਸਿੰਘ ਨੇ ਹੀ ਕਰਾਇਆ ਸੀ ਅਤੇ ਫਿਰ ਸਰਟੀਫਿਕੇਟ ਵੀ ਦੇ ਦਿੱਤਾ ਸੀ ਪਰ ਹਾਈਕੋਰਟ ਵਿਚ ਜਦੋਂ ਉਕਤ ਜੋੜਾ ਸੁਰੱਖਿਆ ਲੈਣ ਪੁੱਜਿਆ ਤਾਂ ਹਾਈਕੋਰਟ ਨੇ ਲੜਕੇ ਦੀ ਉਮਰ ਘੱਟ ਦੱਸਦੇ ਹੋਏ ਉਨ੍ਹਾਂ ਦਾ ਵਿਆਹ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਦੋਹਾਂ ਦਾ ਵਿਆਹ ਕਰਾਉਣ ਵਾਲੇ ਹੈੱਡ ਗ੍ਰੰਥੀ ‘ਤੇ ਵੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਪੁਲਸ ਨੇ ਹੈੱਡ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਉਸ ਨੂੰ ਜ਼ਮਾਨਤ ਮਿਲ ਗਈ ਹੈ। ਉਸ ਨੇ ਸਾਲ 2017 ਵਿਚ 68 ਵਿਆਹ ਕਰਵਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Check Also

ਪੰਜਾਬ ਸਰਕਾਰ ਦੇ ਮਿਸ਼ਨ ਇਨਵੈਸਟ ਨੂੰ ਮਿਲੀ ਵੱਡੀ ਕਾਮਯਾਬੀ

ਟੈਲੀਪਰਫਾਰਮੈਂਸ ਗਰੁੱਪ ਨੇ ਮੋਹਾਲੀ ’ਚ ਨਿਵੇਸ਼ ਕਰਨ ਦੀ ਪ੍ਰਗਟਾਈ ਇੱਛਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ …