10.4 C
Toronto
Saturday, November 8, 2025
spot_img
Homeਪੰਜਾਬਵਾਇਰਲ ਵੀਡੀਓ ਤੋਂ ਬਾਅਦ ਚੱਢਾ ਤੇ ਉਸਦੇ ਪੁੱਤਰ ਖਿਲਾਫ਼ ਕੇਸ ਦਰਜ

ਵਾਇਰਲ ਵੀਡੀਓ ਤੋਂ ਬਾਅਦ ਚੱਢਾ ਤੇ ਉਸਦੇ ਪੁੱਤਰ ਖਿਲਾਫ਼ ਕੇਸ ਦਰਜ

ਐਸਪੀ (ਕ੍ਰਾਈਮ) ਕਰ ਰਹੇ ਹਨ ਮਾਮਲੇ ਦੀ ਜਾਂਚ
ਅੰਮ੍ਰਿਤਸਰ/ਬਿਊਰੋ ਨਿਊਜ਼
ਚਰਨਜੀਤ ਸਿੰਘ ਚੱਢਾ ਵਾਇਰਲ ਵੀਡੀਓ ਮਾਮਲੇ ‘ਤੇ ਚੱਢਾ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਹੁਣ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਉਪਰ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਇੱਕ ਸ਼ਿਕਾਇਤ ਉਨ੍ਹਾਂ ਕੋਲ ਆਈ ਸੀ, ਇੱਕ ਔਰਤ ਨੇ ਚੱਢਾ ਖਿਲਾਫ਼ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਸਨ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਚੱਢਾ ਤੇ ਉਸਦੇ ਪੁੱਤਰ ਉਪਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਤੇ ਵਿਸ਼ੇਸ਼ ਜਾਂਚ ਐਸਪੀ ਕਰਾਈਮ ਦੀ ਅਗਵਾਈ ਵਿਚ ਕੀਤੀ ਜਾ ਰਹੀ ਹੈ। ਇਹ ਹੀ ਨਹੀਂ ਇਸ ਮਾਮਲੇ ‘ਤੇ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਬੀਰ ਸਿੰਘ ਨੂੰ ਵੀ ਧਮਕਾਉਣ ਦੇ ਜ਼ੁਰਮ ਵਿਚ ਮੁਜ਼ਰਿਮ ਬਣਾਇਆ ਗਿਆ ਹੈ।

RELATED ARTICLES
POPULAR POSTS