4.6 C
Toronto
Saturday, October 25, 2025
spot_img
Homeਪੰਜਾਬਪੰਜਾਬ-ਹਰਿਆਣੀ ਦੀ ਸਰਹੱਦ ’ਤੇ ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਟੁੱਟਿਆ

ਪੰਜਾਬ-ਹਰਿਆਣੀ ਦੀ ਸਰਹੱਦ ’ਤੇ ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਟੁੱਟਿਆ

ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖਤਰਾ ਵਧਿਆ
ਮਾਨਸਾ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਜਿਹੜੇ ਚਾਂਦਪੁਰਾ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਦਿਨ-ਰਾਤ ਦੀ ਲਗਾਤਾਰ ਪਹਿਰੇਦਾਰੀ ਕਰ ਰਹੀਆਂ ਸਨ, ਉਸ ਦੇ ਅੱਜ ਵੱਡੇ ਤੜਕੇ ਟੁੱਟ ਜਾਣ ਦੀ ਅਹਿਮ ਜਾਣਕਾਰੀ ਮੀਡੀਆ ਤੋਂ ਪ੍ਰਾਪਤ ਹੋਈ ਹੈ ਇਸ ਬੰਨ੍ਹ ਦੇ ਮਾਨਸਾ ਵਾਲੇ ਪਾਸੇ ਟੁੱਟਣ ਕਾਰਨ ਜ਼ਿਲ੍ਹੇ ਦੇ ਦਰਜਨਾਂ ਤੋਂ ਵੱਧ ਪਿੰਡਾਂ ਵਿਚ ਹੜ੍ਹ ਆਉਣ ਦਾ ਖਤਰਾ ਬਣ ਗਿਆ ਹੈ। ਚਾਂਦਪੁਰ ਬੰਨ੍ਹ ਦੇ ਟੁੱਟਣ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਬੁਢਲਾਡਾ ਹਲਕੇ ਦੇ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਵਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕ ਬਚਾਅ ਲਈ ਜੁਟੇ ਹੋਏ ਹਨ ਪ੍ਰੰਤੂ ਬੇਮੁਹਾਰੇ ਪਾਣੀ ਮੁਹਰੇ ਥੋੜੇ ਲੋਕਾਂ ਦੀ ਕੋਈ ਪੇਸ਼ ਨਹੀਂ ਜਾ ਰਹੀ, ਜਿਸ ਦੇ ਚਲਦਿਆਂ ਮਾਨਸਾ ਜ਼ਿਲ੍ਹੇ ਵਿਚ ਹੜ੍ਹਾਂ ਦਾ ਖਤਰਾ ਮੰਡਰਾਉਣ ਲੱਗਿਆ ਹੈ। ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਬੰਨ੍ਹ ਨੂੰ ਕਾਇਮ ਰੱਖਣ ਲਈ ਲੋਕਾਂ ਅਤੇ ਸਰਕਾਰ ਵਲੋਂ ਬੜੇ ਯਤਨ ਕੀਤੇ ਗਏ ਪ੍ਰੰਤੂ ਪਾਣੀ ਦੇ ਲਗਾਤਾਰ ਵਧਣ ਕਾਰਨ ਇਹ ਟੁੱਟ ਗਿਆ ਹੈ। ਬੰਨ੍ਹ ਦੇ ਟੁੱਟਣ ਕਾਰਨ ਖੇਤਾਂ ਅਤੇ ਪੇਂਡੂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ ਅਤੇ ਫਸਲਾਂ ਬਰਬਾਦ ਹੋ ਗਈ ਹੈ। ਪਟਿਆਲਾ ’ਚ ਅੱਜ ਇਕ 13 ਸਾਲਾ ਲੜਕਾ ਵੱਡੀ ਨਦੀ ਵਿਚ ਵਹਿ ਗਿਆ। ਉਹ ਰਾਜਪੁਰਾ ਰੋਡ ’ਤੇ ਘੋੜੇ ਵਾਲਾ ਪੁਲ ’ਤੇ ਸੈਲਫੀ ਲੈ ਰਿਹਾ ਸੀ ਅਤੇ ਇਸੇ ਦੌਰਾਨ ਉਸ ਦਾ ਪੈਰ ਫਿਸਲ ਗਿਆ ਉਹ ਪਾਣੀ ਦੇ ਤੇਜ਼ ਵਹਾਅ ਵਿਚ ਬਹਿ ਗਿਆ। ਇਸ ਤੋਂ ਪਹਿਲਾਂ ਫਿਰੋਜ਼ਪੁਰ ’ਚ ਸਤਲੁਜ ਦਰਿਆ ਦੇ ਤੇਜ਼ ਵਹਾਅ ਵਿਚ ਇਕ ਨੌਜਵਾਨ ਲੋਕਾਂ ਦੀਆਂ ਅੱਖਾਂ ਸਾਹਮਣੇ ਵਹਿ ਗਿਆ ਸੀ, ਜਿਸ ਦੀ ਮਿ੍ਰਤਕ ਦੇਹ ਅੱਜ ਪ੍ਰਾਪਤ ਹੋ ਗਈ ਹੈ। ਉਧਰ ਨਵੀਂ ਦਿੱਲੀ ’ਚ ਯਮੁਨਾ ਨਦੀ ਦਾ ਜਲ ਸਤਰ ਘਟਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਦਿੱਲੀ ਵਾਸੀ ਨੂੰ ਥੋੜ੍ਹੀ ਰਾਹਤ ਮਿਲੀ ਅਤੇ ਦਿੱਲੀ ਅੰਦਰ ਇਲਾਕਿਆਂ ਵਿਚੋਂ ਵੀ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ । ਜਦਕਿ ਮੌਸਮ ਵਿਭਾਗ ਵੱਲੋਂ ਫਿਰ ਤੋਂ ਦਿੱਲੀ ਅੰਦਰ ਬਾਰਿਸ਼ ਪੈਣ ਦੇ ਸੰਕੇਤ ਦਿੱਤੇ ਹਨ।

RELATED ARTICLES
POPULAR POSTS