Breaking News
Home / ਪੰਜਾਬ / ਚੰਡੀਗੜ੍ਹ ’ਚ ਬੀਬੀਆਂ ਲਈ ਲਾਜ਼ਮੀ ਹੋਇਆ ਹੈਲਮਟ

ਚੰਡੀਗੜ੍ਹ ’ਚ ਬੀਬੀਆਂ ਲਈ ਲਾਜ਼ਮੀ ਹੋਇਆ ਹੈਲਮਟ

ਸਿੱਖ ਬੀਬੀਆਂ ਨੂੰ ਟੂ ਵੀਲਰ ਚਲਾਉਂਦੇ ਸਮੇਂ ਸਜਾਉਣੀ ਹੋਵੇਗੀ ਕੇਸਕੀ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ’ਚ ਮੌਜੂਦਾ ਸਮੇਂ ਸਿਰਫ਼ ‘ਕੌਰ’ ਸਰਨੇਮ ਵਾਲੀਆਂ ਬੀਬੀਆਂ ਨੂੰ ਚੰਡੀਗੜ੍ਹ ’ਚ ਬਿਨਾ ਹੈਲਮਟ ਤੋਂ ਟੂ ਵਹੀਲਰ ਚਲਾਉਣ ਦੀ ਆਗਿਆ ਸੀ, ਜਦਕਿ ਬਾਕੀਆਂ ਬੀਬੀਆਂ ਦਾ ਬਿਨਾ ਹੈਲਮਟ ਤੋਂ ਟੂ ਵਹੀਲਰ ਚਲਾਉਣ ’ਤੇ ਚਲਾਨ ਕੀਤਾ ਜਾਂਦਾ ਸੀ। ਪ੍ਰੰਤੂ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਸਿੱਖ ਬੀਬੀਆਂ ਨੂੰ ਵੀ ਟੂ ਵੀਹਲਰ ਚਲਾਉਂਦੇ ਸਮੇਂ ਕੇਸਕੀ ਸਜਾਉਣੀ ਹੋਵੇਗੀ। ਜੇਕਰ ਹੁਣ ਸਿੱਖ ਬੀਬੀਆਂ ਸਿੱਖ ਟੂ ਵਹੀਲਰ ਚਲਾਉਂਦੇ ਸਮੇਂ ਕੇਸਕੀ ਨਹੀਂ ਸਜਾਉਂਦੀਆਂ ਤਾਂ ਟ੍ਰੈਫਿਕ ਨਿਯਮਾਂ ਅਨੁਸਾਰ ਉਨ੍ਹਾਂ ਦਾ ਚਲਾਨ ਕੀਤਾ ਜਾਵੇਗਾ। ਇਹ ਫੈਸਲਾ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਦੀ ਅਗਵਾਈ ਹੇਠ ਹੋਈ ਸੂਬਾ ਪੱਧਰੀ ਰੋਡ ਸੇਫਟੀ ਕੌਂਸਲ ਦੀ ਮੀਟਿੰਗ ’ਚ ਲਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਪੁਰਾਣੇ ਨੋਟੀਫਿਕੇਸ਼ਨ ’ਚ ਬਦਲਾਅ ਕਰਦੇ ਸਿਰਫ਼ ਕੇਸਕੀ ਪਹਿਨਣ ਵਾਲੀਆਂ ਸਿੱਖ ਬੀਬੀਆਂ ਨੂੰ ਛੋਟ ਦੇਣ ਦੀ ਗੱਲ ਕਹੀ ਗਈ ਹੈ। ਇਸ ਤੋਂ ਪਹਿਲਾਂ ਸਾਲ 2018 ਵਿਚ ਹੈਲਮਟ ਲਾਜ਼ਮੀ ਕਰਨ ’ਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਤੋਂ ਬਾਅਦ ਸਾਰੀਆਂ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਸੀ। ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਪਣੇ ਪੁਰਾਣੇ ਨੋਟੀਫਿਕੇਸ਼ਨ ’ਚ ਬਦਲਾਅ ਕਰਨ ’ਤੇ ਵਿਚਾਰ ਕਰ ਰਹੀ ਅਤੇ ਬਿਨਾ ਕੇਸਕੀ ਵਾਲੀਆਂ ਸਿੱਖ ਬੀਬੀਆਂ ਦੇ ਚਲਾਨ ਕੱਟੇ ਜਾ ਰਹੇ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …