ਸਮਿ੍ਰਤੀ ਇਰਾਨੀ ਬੋਲੀ-ਮੁਆਫ਼ੀ ਮੰਗੇ ਸੋਨੀਆ ਗਾਂਧੀ, ਲੋਕ ਸਭਾ ’ਚ ਵੀ ਹੋਇਆ ਭਾਰੀ ਹੰਗਾਮਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਖਿਲਾਫ਼ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਦਿੱਤੇ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਅੱਜ ਲੋਕ ਸਭਾ ’ਚ ਭਾਰੀ ਹੰਗਾਮਾ ਹੋਇਆ। ਭਾਜਪਾ ਦੀ ਸੰਸਦ ਮੈਂਬਰ ਸਮਿ੍ਰਤੀ ਇਰਾਨੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ’ਚ ਕਾਂਗਰਸ ਖਿਲਾਫ਼ ਮੋਰਚਾ ਖੋਲ੍ਹਿਆ। ਸਮਿ੍ਰਤੀ ਇਰਾਨੀ ਨੇ ਕਿ ਰਾਸ਼ਟਰਪਤੀ ਖਿਲਾਫ ਦਿੱਤੇ ਇਤਰਾਜ਼ਯੋਗ ਬਿਆਨ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇਸ਼ ਅਤੇ ਰਾਸ਼ਟਰਪਤੀ ਕੋਲੋਂ ਮੁਆਫ਼ੀ ਮੰਗੇ। ਉਧਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਅਪਮਾਨ ਨਹੀਂ ਕੀਤਾ। ਮੇਰੇ ਮੂੰਹ ਵਿਚੋਂ ਗਲਤੀ ਨਾਲ ‘ਰਾਸ਼ਟਰਪਤਨੀ’ ਸ਼ਬਦ ਨਿਕਲ ਗਿਆ। ਜੇ ਮੇਰੇ ਕੋਲੋਂ ਗਲਤੀ ਹੋ ਗਈ ਤਾਂ ਮੈਂ ਕਰਾਂ, ਜੇ ਮੈਨੂੰ ਫਾਂਸੀ ’ਤੇ ਲਟਕਾਉਣਾ ਹੈ ਤਾਂ ਲਟਕਾ ਦਿਓ। ਧਿਆਨ ਰਹੇ ਕਿ ਅਧੀਰ ਰੰਜਨ ਚੌਧਰੀ ਨੇ ਇਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਲਈ ਰਾਸ਼ਟਰਪਤਨੀ ਸ਼ਬਦ ਦਾ ਇਸਤੇਮਾਲ ਕੀਤਾ ਸੀ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …