Breaking News
Home / ਭਾਰਤ / ਭਾਰਤੀ ਲੜਾਕੂ ਜਹਾਜ਼ਾਂ ‘ਚ ਲੱਗਣਗੇ ਅਮਰੀਕੀ ਇੰਜਣ

ਭਾਰਤੀ ਲੜਾਕੂ ਜਹਾਜ਼ਾਂ ‘ਚ ਲੱਗਣਗੇ ਅਮਰੀਕੀ ਇੰਜਣ

ਜੀ ਈ ਅਤੇ ਐਚ ਏ ਐਲ ਦਰਮਿਆਨ ਇੰਜਣ ਬਣਾਉਣ ਨੂੰ ਲੈ ਕੇ ਹੋਇਆ ਸਮਝੌਤਾ
ਵਾਸ਼ਿੰਗਟ/ਬਿਊਰੋ ਨਿਊਜ਼ : ਭਾਰਤ ਦੇ ਦੇਸੀ ਲੜਾਕੂ ਜਹਾਜ਼ ਤੇਜਸ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪ੍ਰੰਤੂ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਤੇਜਸ ਲੜਾਕੂ ਜਹਾਜ਼ ਵਿਚ ਲੱਗਿਆ ਇੰਜਣ ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ (ਜੀਈ) ਨੇ ਬਣਾਇਆ ਹੈ।ਵੀਰਵਾਰ ਨੂੰ ਅਮਰੀਕਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦੀ ‘ਚ ਲੜਾਕੂ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਜਨਰਲ ਇਲੈਕਟ੍ਰਿਕ ਦੇ ਨਾਲ ਵੱਡੀ ਡੀਲ ਹੋਈ ਹੈ।
ਅਮਰੀਕਾ ਦੀ ਜਨਰਲ ਇਲੈਕਟ੍ਰਿਕ ਹੁਣ ਹਿੰਦੋਸਤਾਨ ਦੀ ਏਅਰੋਨਾਟਿਕਸ ਲਿਮਟਿਡ ਯਾਨੀ ਐਚ ਏ ਐਲ ਨਾਲ ਮਿਲ ਕੇ ਭਾਰਤ ‘ਚ ਹੀ ਲੜਾਕੂ ਜਹਾਜ਼ ਦਾ ਇੰਜਣ ਬਣਾਏਗੀ। ਇਹ ਲੜਾਕੂ ਇੰਜਣ ‘ਤੇਜਸ ਮਾਰਕ-2’ ਦੇ ਲਈ ਬਣਾਇਆ ਜਾਵੇਗਾਾ। ਮਾਰਕ-2 ਤੇਜਸ ਦਾ ਐਡਵਾਂਸ ਮਾਡਲ ਹੈ ਅਤੇ ਇਸ ‘ਚ ਈਜੀ ਐਫ 414 ਇੰਜਣ ਲੱਗਣਾ ਹੈ।
ਜੀਈ ਏਰੋਸਪੇਸ ਦੇ ਸੀ ਈ ਓ ਐਚ ਲਾਰੈਂਸ ਕਲਪ ਜੂਨੀਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਹੋਏ ਇਸ ਸਮਝੌਤੇ ਨੂੰ ਇਤਿਹਾਸਕ ਦੱਸਿਆ ਹੈ। ਇਹ ਸਮਝੌਤਾ ਈਜੀ ਅਤੇ ਐਚ ਏ ਐਲ ਨਾਲ ਲੰਬੀ ਸਾਂਝੇਦਾਰੀ ਮਗਰੋਂ ਹੀ ਸੰਭਵ ਹੋ ਸਕਿਆ ਹੈ।

 

Check Also

ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ 21 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

‘ਆਪ’ ਵੱਲੋਂ 29 ਉਮੀਦਵਾਰਾਂ ਸਬੰਧੀ ਐਲਾਨ ਕਰਨਾ ਹਾਲੇ ਬਾਕੀ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ …