5.7 C
Toronto
Sunday, April 5, 2026
spot_img
Homeਭਾਰਤਦੈਨਿਕ ਭਾਸਕਰ ਸਮੂਹ ਦੇ ਚੇਅਰਮੈਨ ਰਮੇਸ਼ ਚੰਦ ਅਗਰਵਾਲ ਦਾ ਦੇਹਾਂਤ

ਦੈਨਿਕ ਭਾਸਕਰ ਸਮੂਹ ਦੇ ਚੇਅਰਮੈਨ ਰਮੇਸ਼ ਚੰਦ ਅਗਰਵਾਲ ਦਾ ਦੇਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਦੁੱਖ ਪ੍ਰਗਟ
ਅਹਿਮਦਾਬਾਦ/ਬਿਊਰੋ ਨਿਊਜ਼
ਦੈਨਿਕ ਭਾਸਕਰ ਸਮੂਹ ਦੇ ਚੇਅਰਮੈਨ ਰਮੇਸ਼ ਚੰਦ ਅਗਰਵਾਲ ਦਾ ਅੱਜ ਦੇਹਾਂਤ ਹੋ ਗਿਆ।  ਉਹ 73 ਸਾਲਾਂ ਦੇ ਸਨ। ਰਮੇਸ਼ ਚੰਦ ਅੱਜ ਸਵੇਰੇ 9.20 ਵਜੇ ਦੀ ਫਲਾਈਟ ਵਿਚ ਦਿੱਲੀ ਤੋਂ ਰਵਾਨਾ ਹੋਏ ਅਤੇ 11.00 ਵਜੇ ਅਹਿਮਦਾਬਾਦ ਪਹੁੰਚੇ। ਏਅਰਪੋਰਟ ‘ਤੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਰਮੇਸ਼ ਚੰਦ ਹੋਰਾਂ ਨੂੰ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਬਚਾਇਆ ਨਹੀਂ ਜਾ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਮੇਸ਼ ਚੰਦ ਅਗਰਵਾਲ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਮੀਡੀਆ ਜਗਤ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

RELATED ARTICLES
POPULAR POSTS