-5.9 C
Toronto
Monday, January 5, 2026
spot_img
Homeਭਾਰਤਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਘੇਰਿਆ

ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਘੇਰਿਆ

Image Courtesy :jagbani(punjabkesar)

ਕਿਹਾ – 56 ਇੰਚ ਵਾਲੇ ਆਈਡੀਆ ‘ਤੇ ਅਟੈਕ ਕਰ ਰਿਹਾ ਚੀਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਹੋਰ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਮਜ਼ਬੂਤ ਅਕਸ ਬਣਾਇਆ ਹੈ ਤੇ ਹੁਣ ਉਨ੍ਹਾਂ ਦੀ ਤਾਕਤ ਭਾਰਤ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ। ਚੀਨ ਉਨ੍ਹਾਂ ਦੇ 56 ਇੰਚ ਵਾਲੇ ਆਈਡੀਆ ‘ਤੇ ਅਟੈਕ ਕਰ ਰਿਹਾ ਹੈ। ਹੁਣ ਉਨ੍ਹਾਂ ਨੂੰ ਆਪਣੇ ਅਕਸ ਦੀ ਰੱਖਿਆ ਕਰਨੀ ਹੋਵੇਗੀ। ਰਾਹੁਲ ਨੇ ਟਵੀਟ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਇਸ ਵਿਚ ਉਨ੍ਹਾਂ ਚਿੰਤਾ ਪ੍ਰਗਟਾਈ ਹੈ ਕਿ ਚੀਨ ਅੱਜ ਸਾਡੇ ਇਲਾਕੇ ਵਿਚ ਆ ਕੇ ਬੈਠਾ ਹੈ। ਇਸ ਵਿਚ ਰਾਹੁਲ ਨੇ ਚੀਨ ਦੀ ਰਣਨੀਤੀ ਦਾ ਖੁਲਾਸਾ ਕੀਤਾ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਚੀਨ ਬਗੈਰ ਰਣਨੀਤੀ ਤੋਂ ਕੋਈ ਕਦਮ ਨਹੀਂ ਚੁੱਕਦਾ।

RELATED ARTICLES
POPULAR POSTS