17.2 C
Toronto
Friday, September 4, 2026
spot_img
HomeਕੈਨੇਡਾFront‘ਕਾਕਰੋਚ ਜਨਤਾ ਪਾਰਟੀ’ 46 ਦਿਨਾਂ ਬਾਅਦ ਫਿਰ ਸੜਕ ’ਤੇ ਉਤਰੀ - ਸੀਜੇਪੀ...

‘ਕਾਕਰੋਚ ਜਨਤਾ ਪਾਰਟੀ’ 46 ਦਿਨਾਂ ਬਾਅਦ ਫਿਰ ਸੜਕ ’ਤੇ ਉਤਰੀ – ਸੀਜੇਪੀ ਦਾ ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਧਰਨਾ

‘ਕਾਕਰੋਚ ਜਨਤਾ ਪਾਰਟੀ’ 46 ਦਿਨਾਂ ਬਾਅਦ ਫਿਰ ਸੜਕ ’ਤੇ ਉਤਰੀ – ਸੀਜੇਪੀ ਦਾ ਪਾਰਲੀਮੈਂਟ ਸਟਰੀਟ ਥਾਣੇ ਦੇ ਬਾਹਰ ਧਰਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਮਾਰਚ ਕਰਨ ਦੇ 46 ਦਿਨਾਂ ਬਾਅਦ ਅੱਜ ਸ਼ੁੱਕਰਵਾਰ ਨੂੰ ‘ਕਾਕਰੋਚ ਜਨਤਾ ਪਾਰਟੀ’ (ਸੀਜੇਪੀ) ਫਿਰ ਤੋਂ ਸੜਕਾਂ ’ਤੇ ਉਤਰੀ ਹੈ। ਸੀਜੇਪੀ ਸਮਰਥਕਾਂ ਨੇ ਕਾਰਜਕਰਤਾ ਨੀਸ਼ੂ ਭਾਰਦਵਾਜ ਦੇ ਪਿਤਾ ਸੰਜੇ ਨਾਲ ਮਾਰਕੁੱਟ ਦੇ ਵਿਰੋਧ ਵਿਚ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਤੱਕ ਰੋਸ ਮਾਰਚ ਕੀਤਾ ਅਤੇ ਧਰਨਾ ਦਿੱਤਾ ਹੈ। ਇਸ ਰੋਸ ਪ੍ਰਦਰਸ਼ਨ ਵਿਚ ਸੀਜੇਪੀ ਦੇ ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਵੀ ਸ਼ਾਮਲ ਹੋਏ। ਨਿਸ਼ੂ ਭਾਰਦਵਾਜ ਦਾ ਇਲਜ਼ਾਮ ਹੈ ਕਿ 23 ਜੂਨ ਨੂੰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੇ ਦੌਰਾਨ ਉਨ੍ਹਾਂ ਦੇ ਪਿਤਾ ਸੰਜੇ ਨਾਲ ਮਾਰਕੁੱਟ ਕੀਤੀ ਗਈ ਸੀ। ਸੀਜੇਪੀ ਦਾ ਕਹਿਣਾ ਹੈ ਕਿ ਐਫ.ਆਈ.ਆਰ. ਦਰਜ ਹੋਏ ਨੂੰ ਵੀ ਕਰੀਬ ਡੇਢ ਮਹੀਨਾ ਹੋ ਗਿਆ, ਪਰ ਆਰੋਪੀ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਹੋਈ। ਪ੍ਰਦਰਸ਼ਨਕਾਰੀਆਂ ਨੇ ‘ਦਿੱਲੀ ਪੁਲਿਸ, ਇਨਸਾਫ ਕਰੋ’ ਦੇ ਨਾਅਰੇ ਵੀ ਲਗਾਏ। ਇਸਦੇ ਚੱਲਦਿਆਂ ਪੁਲਿਸ ਨੇ ਦੱਸਿਆ ਕਿ ਝੜਪ ਦੌਰਾਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸਦੀ ਸ਼ਿਕਾਇਤ ਦੇ ਅਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ।

RELATED ARTICLES
POPULAR POSTS