![](https://parvasinewspaper.com/wp-content/uploads/2020/08/2020_8image_15_09_496122548ipl-ll-300x214.jpg)
ਰੋਹਿਤ ਸ਼ਰਮਾ ਤੇ ਵਿਨੇਸ਼ ਫੋਗਾਟ ਸਣੇ ਚਾਰ ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦੇਣ ਦੀ ਸਿਫਾਰਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਆਈ.ਪੀ.ਐਲ. 2020 ਲਈ ਚਾਈਨੀਜ਼ ਕੰਪਨੀ ਵੀਵੋ ਦੇ ਸਥਾਨ ‘ਤੇ ਨਵੇਂ ਟਾਈਟਲ ਸਪਾਂਸਰ ਦਾ ਐਲਾਨ ਹੋ ਗਿਆ ਹੈ। ਵੀਵੋ ਨੂੰ ਸੀਜ਼ਨ 13 ਤੋਂ ਹਟਾਏ ਜਾਣ ਮਗਰੋਂ ਡਰੀਮ-11 ਨੂੰ ਇਸ ਸਾਲ ਆਈ.ਪੀ.ਐਲ. ਦੀ ਟਾਈਟਲ ਸਪਾਂਸਰਸ਼ਿਪ ਮਿਲੀ ਹੈ। ਡਰੀਮ 11 ਨੇ 250 ਕਰੋੜ ਰੁਪਏ ਵਿਚ 2020 ਸੀਜ਼ਨ ਲਈ ਸਪਾਂਸਰਸ਼ਿਪ ਹੱਕ ਖਰੀਦੇ ਹਨ। ਇਸੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰੋਹਿਤ ਸ਼ਰਮਾ ਦੇ ਨਾਮ ਦੀ ਸਿਫਾਰਸ਼ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਕੀਤੀ ਗਈ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਹੈ। ਰੋਹਿਤ ਦੇ ਨਾਲ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਅਤੇ 2016 ਦੇ ਪੈਰਾ ਉਲੰਪਿਕ ਗੋਲਡ ਮੈਡਲਿਸਟ ਮਾਰੀਆੱਪਨ ਥਾਂਗਾਵੇਲੂ ਨੂੰ ਵੀ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।