ਸ਼ਿਵ ਸੈਨਿਕਾਂ ਵੱਲੋਂ ਸ਼ਿੰਦੇ ਸਮਰਥਕ ਵਿਧਾਇਕ ਦੇ ਘਰ ਕੀਤੀ ਗਈ ਤੋੜ ਫੋੜ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ’ਚ ਸ਼ੁਰੂ ਹੋਇਆ ਸਿਆਸੀ ਸੰਕਟ ਹੁਣ ਹਿੰਸਕ ਰੂਪ ਧਾਰ ਗਿਆ ਹੈ। ਸਿਆਸੀ ਸੰਕਟ ਦੇ ਚਲਦਿਆਂ ਅੱਜ ਪੰਜਵੇਂ ਦਿਨ ਸ਼ਿਵ ਸੈਨਿਕਾਂ ਨੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਦੇ ਸਮਰਥਕ ਵਿਧਾਇਕ ਤਾਨਾਜੀ ਸਾਵੰਤ ਦੇ ਘਰ ਤੋੜ-ਫੋੜ ਕੀਤੀ ਗਈ। ਦੱਸਿਆ ਜਾ ਰਿਹਾ ਹੈ ਇਹ ਤੋੜ ਫੋੜ ਸੰਸਦ ਮੈਂਬਰ ਸੰਜੇ ਰਾਉਤ ਦੀ ਚਿਤਾਵਨੀ ਤੋਂ ਕੁੱਝ ਘੰਟਿਆਂ ਮਗਰੋਂ ਕੀਤੀ ਗਈ। ਉਥੇ ਹੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਵਿਧਾਇਕਾਂ ਦੀ ਸੁਰੱਖਿਆ ਹਟਾ ਲਈ ਗਈ ਹੈ ਅਤੇ ਜੇਕਰ ਉਨ੍ਹਾਂ ਦੇ ਪਰਿਵਾਰ ਜਾਂ ਕਿਸੇ ਸਮਰਥਕ ਵਿਧਾਇਕ ਨੂੰ ਕੁੱਝ ਵੀ ਹੁੰਦਾ ਹੈ ਤਾਂ ਇਸ ਦੇ ਲਈ ਉਧਵ ਠਾਕਰੇ ਅਤੇ ਆਦਿੱਤਿਆ ਠਾਕਰੇ ਜ਼ਿੰਮੇਵਾਰ ਹੋਣਗੇ। ਉਧਰ ਇਸ ਸਿਆਸੀ ਹੰਗਾਮ ਨੂੰ ਧਿਆਨ ਵਿਚ ਰੱਖਦੇ ਹੋਏ ਉਧਵ ਠਾਕਰੇ ਨੇ ਹਾਈ ਲੈਵਲ ਮੀਟਿੰਗ ਬੁਲਾਈ ਹੈ। ਸੂਤਰਾਂ ਅਨੁਸਾਰ ਗੁਹਾਟੀ ’ਚ ਬਾਗੀ ਵਿਧਾਇਕਾਂ ਨੇ ਸ਼ਿਵਸੈਨਾ ਬਾਲਾ ਸਾਹਬ ਠਾਕਰੇ ਦੇ ਨਾਮ ’ਤੇ ਨਵਾਂ ਧੜਾ ਬਣਾਉਣ ਦਾ ਐਲਾਨ ਕੀਤਾ ਹੈ। ਇਸ ਗੁੱਟ ’ਚ ਸ਼ਿਵਸੈਨਾ ਦੇ 38 ਵਿਧਾਇਕ ਸ਼ਾਮਲ ਹਨ ਅਤੇ ਸਾਰੇ ਵਿਧਾਇਕਾਂ ਦੇ ਨਾਮਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਏਕਨਾਥ ਸ਼ਿੰਦੇ ਨੇ 23 ਜੂਨ ਨੂੰ 34 ਸ਼ਿਵਸੈਨਾ ਵਿਧਾਇਕਾਂ ਦੀ ਸੂਚੀ ਵੀ ਜਾਰੀ ਕੀਤੀ ਸੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …